|
| 1 |
|
| ਬਿਨਯਾਮੀਨ ਤੋਂ ਉਹ ਦਾ ਪਹਿਲੌਠਾ ਬਲਾ ਜੰਮਿਆਂ, ਦੂਜਾ ਅਸ਼ਬੇਲ ਤੇ ਤੀਜਾ ਅਹਰਹ |
|
| 2 |
|
| ਚੌਥਾ ਨੋਹਾਰ, ਪੰਜਵਾਂ ਰਾਫਾ |
|
| 3 |
|
| ਅਤੇ ਏਹ ਬਲਾ ਦੇ ਪੁੱਤ੍ਰ ਸਨ, - ਅੱਦਾਰ ਤੇ ਗੇਰਾ ਤੇ ਅਬੀਹੂਦ |
|
| 4 |
|
| ਅਤੇ ਅਬੀਸ਼ੂਆ ਤੇ ਨਅਮਾਨ ਤੇ ਅਹੋਅਹ |
|
| 5 |
|
| ਅਤੇ ਗੇਰਾ ਤੇ ਸ਼ਫੂਫਾਨ ਤੇ ਹੂਰਾਮ |
|
| 6 |
|
| ਅਹੂਦ ਦੇ ਪੁੱਤ੍ਰ ਏਹ ਸਨ। ਏਹ ਗਬਾ ਦੇ ਵਾਸੀਆਂ ਦੇ ਪਿਤਰਾਂ ਦਿਆਂ ਘਰਾਣਿਆਂ ਦੇ ਮੁਖੀਏ ਸਨ ਅਤੇ ਓਹ ਉਨ੍ਹਾਂ ਨੂੰ ਬੰਧੂਏ ਬਣਾ ਕੇ ਮਾਨਾਹਥ ਨੂੰ ਲੈ ਗਏ |
|
| 7 |
|
| ਅਤੇ ਨਅਮਾਨ ਨੇ ਅਹੀਯਾਹ ਤੇ ਗੇਰਾ — ਉਨ੍ਹਾਂ ਨੂੰ ਲੈ ਗਿਆ ਅਤੇ ਉਸ ਤੋਂ ਉੱਜ਼ਾ ਤੇ ਅਹੀਹੂਦ ਜੰਮੇ |
|
| 8 |
|
| ਅਤੇ ਸ਼ਹਰਯਿਮ ਤੋਂ ਬੱਚੇ ਮੋਆਬ ਦੇ ਮਦਾਨ ਵਿੱਚ ਜੰਮੇ ਜਦੋਂ ਉਨ੍ਹਾਂ ਨੂੰ ਬਾਹਰ ਘੱਲ ਦਿੱਤਾ। ਹੂਸ਼ੀਮ ਤੇ ਬਅਰਾ ਉਹ ਦੀਆਂ ਤੀਵੀਆਂ ਸਨ |
|
| 9 |
|
| ਅਤੇ ਉਹ ਦੀ ਤੀਵੀਂ ਹੋਦਸ਼ ਤੋਂ ਯੋਬਾਬ ਤੇ ਸਿਬਯਾ ਤੇ ਮੇਸ਼ਾ ਤੇ ਮਲਕਮ ਜੰਮੇ |
|
| 10 |
|
| ਨਾਲੇ ਯਊਸ ਤੇ ਸ਼ਾਕਯਾਹ ਤੇ ਮਿਰਮਾਹ। ਏਹ ਉਹ ਦੇ ਪੁੱਤ੍ਰ, ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ |
|
| 11 |
|
| ਅਤੇ ਹੁਸ਼ੀਮ ਤੋਂ ਅਬੀਟੂਥ ਤੇ ਅਲਪਾਅਲ ਜੰਮੇ |
|
| 12 |
|
| ਅਤੇ ਅਲਪਾਅਲ ਦੇ ਪੁੱਤ੍ਰ, — ਏਥਰ ਤੇ ਮਿਸ਼ਾਮ ਤੇ ਸ਼ਾਮਰ ਜਿਹ ਨੇ ਓਨੋ ਤੇ ਲੋਦ ਤੇ ਉਨ੍ਹਾਂ ਦੇ ਪਿੰਡ ਬਣਾਏ |
|
| 13 |
|
| ਅਤੇ ਬਰੀਆਹ ਤੇ ਸ਼ਮਾ ਜਿਹੜੇ ਅੱਯਲੋਨ ਦੇ ਵਾਸੀਆਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ। ਇਨ੍ਹਾਂ ਨੇ ਗਥ ਦੇ ਵਾਸੀਆਂ ਨੂੰ ਭਜਾ ਦਿੱਤਾ |
|
| 14 |
|
| ਅਤੇ ਅਹਯੋ, ਸ਼ਾਸ਼ਕ ਤੇ ਯਿਰੇਮੋਥ |
|
| 15 |
|
| ਤੇ ਜ਼ਬਦਯਾਹ ਤੇ ਅਰਾਦ ਤੇ ਆਦਰ |
|
| 16 |
|
| ਤੇ ਮੀਕਾਏਲ ਤੇ ਯਿਸ਼ਪਾਹ ਤੇ ਯੋਹਾ, ਬਰੀਆਹ ਦੇ ਪੁੱਤ੍ਰ |
|
| 17 |
|
| ਤੇ ਜ਼ਬਦਯਾਹ ਤੇ ਮਸ਼ੁੱਲਾਮ ਤੇ ਹਿਜ਼ਕੀ ਤੇ ਹਬਰ |
|
| 18 |
|
| ਅਤੇ ਯਿਸ਼ਮਰੇ ਤੇ ਯਿਜ਼ਲੀਆਹ ਤੇ ਯੋਬਾਬ, ਅਲਪਾਅਲ ਦੇ ਪੁੱਤ੍ਰ |
|
| 19 |
|
| ਅਤੇ ਯਾਕੀਮ ਤੇ ਜ਼ਿਕਰੀ ਤੇ ਜ਼ਬਦੀ |
|
| 20 |
|
| ਅਤੇ ਅਲੀਏਨਈ ਤੇ ਸਿੱਲਥਈ ਤੇ ਅਲੀਏਲ |
|
| 21 |
|
| ਅਤੇ ਅਦਾਯਾਹ ਤੇ ਬਰਾਯਾਹ ਤੇ ਸ਼ਿਮਰਾਥ, ਸ਼ਿਮਈ ਦੇ ਪੁੱਤ੍ਰ |
|
| 22 |
|
| ਅਤੇ ਯਿਸ਼ਪਾਨ ਤੇ ਏਬਰ ਤੇ ਅਲੀਏਲ |
|
| 23 |
|
| ਅਤੇ ਅਬਦੋਨ ਤੇ ਜ਼ਿਕਰੀ ਤੇ ਹਾਨਾਨ |
|
| 24 |
|
| ਅਤੇ ਹਨਨਯਾਹ ਤੇ ਏਲਾਮ ਤੇ ਅਨਥੋਥੀਯਾਹ |
|
| 25 |
|
| ਅਤੇ ਯਿਫਦਯਾਹ ਤੇ ਫਨੂਏਲ, ਸ਼ਾਸ਼ਾਕ ਦੇ ਪੁੱਤ੍ਰ |
|
| 26 |
|
| ਅਤੇ ਸ਼ਮਸ਼ਰਈ ਤੇ ਸ਼ਹਰਯਾਹ ਤੇ ਅਥਲਯਾਹ |
|
| 27 |
|
| ਅਤੇ ਯਅਰਸ਼ਯਾਹ ਤੇ ਏਲੀਯਾਹ ਤੇ ਜ਼ਿਕਰੀ, ਯਰੋਹਾਮ ਦੇ ਪੁੱਤ੍ਰ |
|
| 28 |
|
| ਏਹ ਮੁਖੀਏ ਆਪਣੀਆਂ ਪੀੜ੍ਹੀਆਂ ਵਿੱਚ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ। ਏਹ ਯਰੂਸ਼ਲਮ ਵਿੱਚ ਵੱਸਦੇ ਸਨ।। |
|
| 29 |
|
| ਗਿਬਓਨ ਦਾ ਪਿਤਾ ਗਿਬਓਨ ਵਿੱਚ ਵੱਸਦਾ ਸੀ ਜਿਹ ਦੀ ਤੀਵੀਂ ਦਾ ਨਾਉਂ ਮਅਕਾਹ ਸੀ |
|
| 30 |
|
| ਅਤੇ ਉਹ ਦਾ ਪਹਿਲੌਠਾ ਪੁੱਤ੍ਰ ਅਬਦੋਨ ਸੀ ਅਤੇ ਸੂਰ ਤੇ ਕੀਸ਼ ਤੇ ਬਅਲ ਤੇ ਨਾਦਾਬ |
|
| 31 |
|
| ਅਤੇ ਗਦੋਰ ਤੇ ਅਹਯੋ ਤੇ ਜ਼ਾਕਰ |
|
| 32 |
|
| ਅਤੇ ਮਿਕਲੋਥ ਤੋਂ ਸ਼ਿਮਆਹ ਜੰਮਿਆਂ ਤੇ ਓਹ ਵੀ ਆਪਣੇ ਭਰਾਵਾਂ ਦੇ ਨਾਲ ਯਰੂਸ਼ਲਮ ਵਿੱਚ ਆਪਣੇ ਭਰਾਵਾਂ ਦੇ ਆਮੋ ਸਾਹਮਣੇ ਵੱਸਦੇ ਸਨ।। |
|
| 33 |
|
| ਨੇਰ ਤੋਂ ਕੀਸ਼ ਜੰਮਿਆਂ ਅਤੇ ਕੀਸ਼ ਤੋਂ ਸ਼ਾਊਲ ਜੰਮਿਆਂ ਅਤੇ ਸ਼ਾਊਲ ਤੋਂ ਯੋਨਾਥਾਨ ਤੇ ਮਲਕੀ-ਸ਼ੂਆ ਤੇ ਅਬੀਨਾਦਾਬ ਤੇ ਅਸ਼ਬਅਲ ਜੰਮੇ |
|
| 34 |
|
| ਯੋਨਾਥਾਨ ਦਾ ਪੁੱਤ੍ਰ ਮਰੀਬ-ਬਅਲ ਸੀ ਅਤੇ ਮਰਬ-ਬਅਲ ਤੋਂ ਮੀਕਾਹ ਜੰਮਿਆਂ |
|
| 35 |
|
| ਅਤੇ ਮੀਕਾਹ ਦੇ ਪੁੱਤ੍ਰ, - ਪੀਥੋਨ ਤੇ ਮਲਕ ਤੇ ਤਅਰੇਆ ਤੇ ਆਹਾਜ਼ |
|
| 36 |
|
| ਅਤੇ ਆਹਾਜ਼ ਤੋਂ ਯਹੋਅੱਦਾਹ ਜੰਮਿਆਂ ਅਤੇ ਯਹੋਅੱਦਾਹ ਤੋਂ ਆਲਮਥ ਤੇ ਅਜ਼ਮਾਵਥ ਤੇ ਜ਼ਿਮਰੀ ਜੰਮੇ ਅਤੇ ਜ਼ਿਮਰੀ ਤੋਂ ਮੋਸਾ ਜੰਮਿਆਂ |
|
| 37 |
|
| ਅਤੇ ਮੋਸਾ ਤੋਂ ਬਿਨਆ ਜੰਮਿਆਂ — ਉਹ ਦਾ ਪੁੱਤ੍ਰ ਰਾਫਾਹ, ਉਹ ਦਾ ਪੁੱਤ੍ਰ ਅਲਾਸਾਹ, ਉਹ ਦਾ ਪੁੱਤ੍ਰ ਆਸੇਲ |
|
| 38 |
|
| ਅਤੇ ਆਸੇਲ ਦੇ ਛੇ ਪੁੱਤ੍ਰ ਸਨ ਜਿਨ੍ਹਾਂ ਦੇ ਨਾਉਂ ਏਹ ਸਨ, - ਅਜ਼ਰੀਕਾਮ, ਬੋਕਰੂ ਤੇ ਇਸ਼ਮਾਏਲ ਤੇ ਸ਼ਅਰਯਾਹ ਤੇ ਓਬਦਯਾਹ ਤੇ ਹਾਨਨ। ਏਹ ਸਾਰੇ ਆਸੇਲ ਦੇ ਪੁੱਤ੍ਰ ਸਨ |
|
| 39 |
|
| ਅਤੇ ਉਹ ਦੇ ਭਰਾ ਏਸ਼ਕ ਦੇ ਪੁੱਤ੍ਰ, - ਉਹ ਦਾ ਪਹਿਲੌਠਾ ਊਲਾਮ, ਦੂਜਾ ਯਊਸ਼ ਤੇ ਤੀਜਾ ਅਲੀਫਲਟ |
|
| 40 |
|
| ਅਤੇ ਊਲਾਮ ਦੇ ਪੁੱਤ੍ਰ ਡਾਢੇ ਸੂਰਮੇ ਤੇ ਤੀਰੰਦਾਜ਼ ਸਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਪੁੱਤ੍ਰ ਤੇ ਪੋਤ੍ਰੇ ਅਰਥਾਤ ਡੇਢ ਸੌ ਸਨ। ਏਹ ਸਾਰੇ ਬਿਨਯਾਮੀਨ ਦੇ ਪੁੱਤ੍ਰਾਂ ਵਿੱਚੋਂ ਸਨ।। |
|
|
|
|