ਪੰਜਾਬੀ ਬਾਈਬਲ 2016
|
| 1 |
| ਸਰਬ ਸ਼ਕਤੀਮਾਨ ਤੋਂ ਵੇਲੇ ਕਿਉਂ ਨਹੀਂ ਠਹਿਰਾਏ ਜਾਂਦੇ, ਅਤੇ ਉਹ ਦੇ ਜਾਣੂ ਉਹ ਦੇ ਦਿਨਾਂ ਨੂੰ ਕਿਉਂ ਨਹੀਂ ਵੇਖਦੇ? |
| 2 |
| ਲੋਕ ਹੱਦਾਂ ਨੂੰ ਸਰਕਾ ਦਿੰਦੇ ਹਨ, ਓਹ ਇੱਜੜਾਂ ਨੂੰ ਖੋਹ ਲੈਂਦੇ ਹਨ ਅਤੇ ਉਨ੍ਹਾਂ ਨੂੰ ਚਾਰਦੇ ਹਨ। |
| 3 |
| ਓਹ ਯਤੀਮਾਂ ਦਾ ਗਧਾ ਹੱਕ ਲੈ ਜਾਂਦੇ ਹਨ, ਓਹ ਵਿਧਵਾ ਦਾ ਬਲਦ ਗਹਿਣੇ ਰੱਖ ਲੈਂਦੇ ਹਨ। |
| 4 |
| ਓਹ ਕੰਗਾਲਾਂ ਨੂੰ ਰਾਹ ਤੋਂ ਹਟਾਉਂਦੇ ਹਨ, ਦੇਸ ਦੇ ਮਸਕੀਨ ਇਕੱਠੇ ਲੁਕ ਜਾਂਦੇ ਹਨ । |
| 5 |
| ਵੇਖੋ, ਓਹ ਉਜਾੜ ਦੇ ਜੰਗਲੀ ਗਧਿਆ ਵਾਂਙੁ ਆਪਣੇ ਕੰਮ ਲਈ ਖਾਜਾ ਭਾਲਣ ਨੂੰ ਨਿੱਕਲਦੇ ਹਨ, ਮਦਾਨ ਉਨ੍ਹਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ। |
| 6 |
| ਓਹ ਖੇਤ ਵਿੱਚ ਚਾਰਾ ਵੱਢਦੇ ਹਨ, ਅਤੇ ਦੁਸ਼ਟ ਦੇ ਅੰਗੂਰੀ ਬਾਗ਼ ਦੀ ਰਹਿੰਦ ਖੂੰਧ ਚੁਗਦੇ ਹਨ। |
| 7 |
| ਉਹ ਬਿਨਾ ਕੱਪੜੇ ਦੇ ਨੰਗੇ ਰਾਤ ਕੱਟਦੇ ਹਨ, ਅਤੇ ਪਾਲੇ ਵਿੱਚ ਉੱਤੇ ਲੈਣ ਨੂੰ ਕੁੱਝ ਨਹੀਂ। |
| 8 |
| ਉਹ ਪਹਾੜਾਂ ਦੀ ਵਰਖਾ ਨਾਲ ਭਿੱਜ ਜਾਂਦੇ ਹਨ, ਅਤੇ ਉਟ ਨਾ ਹੋਣ ਦੇ ਕਾਰਨ ਚਟਾਨ ਨਾਲ ਚਿੰਬੜ ਜਾਂਦੇ ਹਨ। |
| 9 |
| ਉਹ ਯਤੀਮ ਨੂੰ ਛਾਤੀ ਤੋਂ ਧੂਹ ਲੈਂਦੇ ਹਨ, ਅਤੇ ਮਸਕੀਨ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ, |
| 10 |
| ਸੋ ਓਹ ਬਿਨਾ ਬਸਤਰੋਂ ਨੰਗੇ ਫਿਰਦੇ ਹਨ, ਅਤੇ ਭੁੱਖੇ ਓਹ ਭਰੀਆਂ ਚੁੱਕਦੇ ਹਨ। |
| 11 |
| ਓਹ ਉਨ੍ਹਾਂ ਦੀਆਂ ਕੰਧਾਂ ਵਿੱਚ ਤੇਲ ਕੱਢਦੇ ਹਨ, ਓਹ ਉਨ੍ਹਾਂ ਦੇ ਚੁਬੱਚਿਆ ਵਿੱਚ ਅੰਗੂਰ ਪੀੜਦੇ ਹਨ, ਪਰ ਆਪ ਤਿਹਾਏ ਰਹਿੰਦੇ ਹਨ। |
| 12 |
| ਸ਼ਹਿਰ ਵਿੱਚੋਂ ਲੋਕ ਹੂੰਗਦੇ ਹਨ, ਅਤੇ ਫੱਟੜਾਂ ਦੀ ਜਾਨ ਦੁਹਾਈ ਦਿੰਦੀ ਹੈ, ਪਰ ਪਰਮੇਸ਼ੁਰ ਇਸ ਬੇਸ਼ਰਮੀ ਦਾ ਗੌਹ ਨਹੀਂ ਕਰਦਾ!।। |
| 13 |
| ਏਹ ਓਹ ਹਨ ਜਿਹੜੇ ਚਾਨਣ ਦੇ ਵਿਰੁੱਧ ਆਕੀ ਹਨ, ਓਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ, ਨਾ ਉਸ ਦੇ ਮਾਰਗਾਂ ਵਿੱਚ ਰਹਿੰਦੇ ਹਨ। |
| 14 |
| ਖੂਨੀ ਸਵੇਰੇ ਹੀ ਉੱਠਦਾ ਹੈ, ਉਹ ਮਸਕੀਨ ਤੇ ਕੰਗਾਲ ਨੂੰ ਵੱਢ ਸੁੱਟਦਾ ਹੈ, ਅਤੇ ਰਾਤੀਂ ਉਹ ਚੋਰ ਜਿਹਾ ਹੈ। |
| 15 |
| ਵਿਭਚਾਰੀ ਦੀ ਅੱਖ ਸੰਝ ਨੂੰ ਉਡੀਕਦੀ ਹੈ, ਉਹ ਕਹਿੰਦਾ ਹੈ ਕਿ, ਕੋਈ ਅੱਖ ਮੈਨੂੰ ਨਹੀਂ ਵੇਖੂਗੀ! ਅਤੇ ਆਪਣੇ ਮੂੰਹ ਤੇ ਪੜਦਾ ਪਾ ਲੈਂਦਾ ਹੈ। |
| 16 |
| ਅਨ੍ਹੇਰੇ ਨੂੰ ਓਹ ਘਰਾਂ ਵਿੱਚ ਸੰਨ੍ਹਾਂ ਮਾਰਦੇ ਹਨ, ਦਿਨੇ ਉਹ ਆਪ ਨੂੰ ਲੁਕਾ ਛੱਡਦੇ ਹਨ, ਓਹ ਚਾਨਣ ਨੂੰ ਨਹੀਂ ਜਾਣਦੇ, |
| 17 |
| ਕਿਉਂ ਜੋ ਸਵੇਰ ਉਨ੍ਹਾਂ ਸਾਰਿਆਂ ਲਈ ਮੌਤ ਦੇ ਸਾਯੇ ਜਿਹੀ ਹੈ, ਓਹ ਤਾਂ ਮੌਤ ਦੇ ਸਾਯੇ ਦੇ ਭੈਜਲਾਂ ਦੇ ਜਾਣੂ ਹਨ।। |
| 18 |
| ਓਹ ਪਾਣੀਆਂ ਉੱਤੇ ਛੇਤੀ ਰੁੜ੍ਹ ਜਾਂਦੇ ਹਨ, ਧਰਤੀ ਵਿੱਚ ਉਨ੍ਹਾਂ ਦਾ ਵਿਰਸਾ ਸਰਾਪਿਆ ਹੋਇਆ ਹੈ, ਓਹ ਆਪਣਾ ਮੂੰਹ ਅੰਗੂਰੀ ਬਾਗਾਂ ਦੇ ਰਾਹ ਵੱਲ ਨਹੀਂ ਕਰਦੇ। |
| 19 |
| ਖੁਸ਼ਕੀ ਤੇ ਗਰਮੀ ਬਰਫ਼ਾਨੀ ਪਾਣੀਆਂ ਨੂੰ ਸੁਕਾ ਦਿੰਦੀਆਂ ਹਨ, ਓਵੇਂ ਪਤਾਲ ਪਾਪੀਆਂ ਨੂੰ ਵੀ। |
| 20 |
| ਕੁੱਖ ਉਹ ਨੂੰ ਭੁੱਲ ਜਾਵੇਗੀ, ਕੀੜਾ ਉਹ ਨੂੰ ਸੁਆਦ ਨਾਲ ਖਾ ਜਾਵੇਗਾ, ਉਹ ਫੇਰ ਯਾਦ ਨਾ ਕੀਤਾ ਜਾਵੇਗਾ, ਸੋ ਬਦੀ ਰੁੱਖ ਵਾਂਙੁ ਤੋੜੀ ਜਾਵੇਗੀ। |
| 21 |
| ਉਹ ਬਾਂਝ ਨੂੰ ਜਿਹੜੀ ਜਣਦੀ ਨਹੀਂ ਖਾ ਲੈਂਦਾ ਹੈ, ਅਤੇ ਵਿਧਵਾ ਨਾਲ ਨੇਕੀ ਨਹੀਂ ਕਰਦਾ। |
| 22 |
| ਤਾਂ ਵੀ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤਕੜਿਆਂ ਨੂੰ ਵੱਡੀ ਉਮਰ ਦਿੰਦਾ ਹੈ, ਉਹ ਉੱਠਦਾ ਹੈ ਜਿਹ ਨੂੰ ਜੀਵਨ ਦਾ ਵਿਸਵਾਸ ਵੀ ਨਹੀਂ। |
| 23 |
| ਉਹ ਉਸ ਨੂੰ ਅਮਨ ਦਿੰਦਾ ਹੈ ਅਤੇ ਉਹ ਸਾਂਭਿਆ ਜਾਂਦਾ ਹੈ, ਅਤੇ ਉਹ ਦੀਆਂ ਅੱਖਾਂ ਉਨ੍ਹਾਂ ਦੇ ਰਾਹਾਂ ਉੱਤੇ ਹਨ। |
| 24 |
| ਓਹ ਥੋੜੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫਿਰ ਉਹ ਹੁੰਦੇ ਹੀ ਨਹੀਂ, ਓਹ ਨਿਵਾਏ ਜਾਂਦੇ ਹਨ, ਓਹ ਦੂਜਿਆਂ ਵਾਂਙੁ ਸਮੇਟੇ ਜਾਂਦੇ ਹਨ, ਅਤੇ ਅੰਨ ਦੇ ਸਿੱਟਿਆ ਵਾਂਙੁ ਵੱਢੇ ਜਾਂਦੇ ਹਨ! |
| 25 |
| ਜੇ ਇਹ ਇਉਂ ਨਹੀਂ ਤਾਂ ਕੌਣ ਮੈਨੂੰ ਝੂਠਾ ਸਾਬਤ ਕਰੇਗਾ? ਅਤੇ ਮੇਰੀਆਂ ਗੱਲਾਂ ਨੂੰ ਅਕਾਰਥ ਠਹਿਰਾਵੇਗਾ?।। |
|
| ਨੋਟ ਸੰਭਾਲੋ |
https://beblia.bible:81/BibleAudio/punjabi2016/job/024.mp3
42
24