ਪੰਜਾਬੀ ਬਾਈਬਲ 2016
|
| 1 |
| ਅਲੀਹੂ ਨੇ ਉੱਤਰ ਦੇ ਕੇ ਫੇਰ ਆਖਿਆ, |
| 2 |
| ਭਲਾ, ਤੂੰ ਏਸ ਨੂੰ ਠੀਕ ਸਮਝਦਾ ਹੈ, ਭਈ ਤੈਂ ਆਖਿਆ, ਮੇਰਾ ਧਰਮ ਪਰਮੇਸ਼ੁਰ ਨਾਲੋਂ ਵਧੀਕ ਹੈਗਾ? |
| 3 |
| ਕਿਉਂ ਜੋ ਤੂੰ ਕਹਿੰਦਾ ਹੈਂ ਕਿ ਮੈਨੂੰ ਕੀ ਲਾਭ ਹੈ? ਮੈਨੂੰ ਪਾਪ ਕਰਨ ਨਾਲੋਂ ਹੁਣ ਕੀ ਫੈਦਾ ਹੈਗਾ? |
| 4 |
| ਮੈਂ ਗੱਲਾਂ ਦਾ ਤੈਨੂੰ ਮੋੜ ਦਿਆਂਗਾ, ਤੇਰੇ ਨਾਲ ਤੇਰੇ ਸੱਜਣਾਂ ਨੂੰ ਵੀ। |
| 5 |
| ਅਕਾਸ਼ ਵੱਲ ਤੱਕ ਅਤੇ ਵੇਖ, ਅਤੇ ਬੱਦਲਾਂ ਵੱਲ ਧਿਆਨ ਦੇਹ ਜੋ ਤੇਰੇ ਨਾਲੋਂ ਉੱਚੇ ਹਨ! |
| 6 |
| ਜੇ ਤੈਂ ਪਾਪ ਕੀਤਾ, ਤਾਂ ਤੂੰ ਉਸ ਉੱਤੇ ਕੀ ਅਸਰ ਪਾਉਂਦਾ ਹੈ, ਅਤੇ ਜੇ ਤੇਰੇ ਅਪਰਾਧ ਵਧ ਜਾਣ ਤਾਂ ਉਹ ਦੇ ਲਈ ਕੀ ਕਰਦਾ ਹੈ? |
| 7 |
| ਜੇ ਤੂੰ ਧਰਮੀ ਹੈਂ ਤਾਂ ਤੂੰ ਉਹ ਨੂੰ ਕੀ ਦਿੰਦਾ ਹੈਂ, ਯਾ ਉਹ ਤੇਰੇ ਹੱਥੋਂ ਕੀ ਲੈਂਦਾ ਹੈ? |
| 8 |
| ਤੇਰੀ ਬਦੀ ਤੇਰੇ ਜਿਹੇ ਮਨੁੱਖ ਲਈ ਹੈ, ਅਤੇ ਤੇਰਾ ਧਰਮ ਆਦਮ ਵੰਸ ਲਈ।। |
| 9 |
| ਬਹੁਤੇ ਦਾਬਿਆਂ ਦੇ ਕਾਰਨ ਓਹ ਚਿੱਲਾਉਂਦੇ ਹਨ, ਜੁਰਵਾਣਿਆਂ ਦੀ ਭੁਜਾ ਦੇ ਕਾਰਨ ਉਹ ਦੁਹਾਈ ਦਿੰਦੇ ਹਨ। |
| 10 |
| ਪਰ ਕੋਈ ਨਹੀਂ ਕਹਿੰਦਾ, ਪਰਮੇਸ਼ੁਰ ਮੇਰਾ ਕਰਤਾਰ ਕਿੱਥੇ ਹੈ, ਜਿਹੜਾ ਰਾਤ ਨੂੰ ਬਿਹਾਗ ਦਾ ਰਾਗ ਬਖ਼ਸ਼ਦਾ ਹੈ? |
| 11 |
| ਜਿਹੜਾ ਸਾਨੂੰ ਧਰਤੀ ਦੇ ਡੰਗਰਾਂ ਨਾਲੋਂ, ਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵਧੀਕ ਬੁੱਧ ਦਿੰਦਾ ਹੈ? |
| 12 |
| ਉੱਥੇ ਓਹ ਦੁਹਾਈ ਦਿੰਦੇ ਹਨ ਪਰ ਉਹ ਉੱਤਰ ਨਹੀਂ ਦਿੰਦਾ, ਬੁਰਿਆਰ ਦੇ ਹੰਕਾਰ ਦੇ ਕਾਰਨ। |
| 13 |
| ਪਰਮੇਸ਼ੁਰ ਸੱਚ ਮੁੱਚ ਵਿਅਰਥ ਦੁਹਾਈ ਨਹੀਂ ਸੁਣਦਾ, ਅਤੇ ਸਰਬ ਸ਼ਕਤੀਮਾਨ ਉਸ ਉੱਤੇ ਧਿਆਨ ਨਹੀਂ ਕਰਦਾ, |
| 14 |
| ਖ਼ਾਸ ਕਰਕੇ ਜਦ ਤੂੰ ਕਹਿੰਦਾ ਹੈਂ ਕਿ ਮੈਂ ਉਹ ਨੂੰ ਨਹੀਂ ਵੇਖਦਾ, - ਮੁੱਕਦਮਾ ਉਹ ਦੇ ਅੱਗੇ ਹੈ ਅਤੇ ਤੂੰ ਉਹ ਦੀ ਉਡੀਕ ਵਿੱਚ ਹੈ। |
| 15 |
| ਪਰ ਹੁਣ ਏਸ ਲਈ ਭਈ ਉਹ ਆਪਣੇ ਕ੍ਰੋਧ ਵਿੱਚ ਨਹੀਂ ਆਇਆ, ਅਤੇ ਹੰਕਾਰ ਉੱਤੇ ਬਹੁਤ ਚਿੱਤ ਨਹੀਂ ਲਾਇਆ, |
| 16 |
| ਤਾਂ ਅੱਯੂਬ ਆਪਣਾ ਮੂੰਹ ਫੋਕੀਆਂ ਗੱਲਾਂ ਲਈ ਖੋਲ੍ਹਦਾ ਹੈ, ਅਤੇ ਬੁੱਧਹੀਨ ਗੱਲਾਂ ਨੂੰ ਵਧਾਉਂਦਾ ਹੈ! ।। |
| ਨੋਟ ਸੰਭਾਲੋ |
https://beblia.bible:81/BibleAudio/punjabi2016/job/035.mp3
42
35