|
| 1 |
|
| ਜ਼ਰਾ ਪੁਕਾਰ, ਤੈਨੂੰ ਕੋਈ ਉੱਤਰ ਭੀ ਦੇਵੇਗਾ! ਯਾ ਪਵਿੱਤ੍ਰਾਂ ਵਿੱਚੋਂ ਤੂੰ ਕਿਹ ਦੀ ਵੱਲ ਮੂੰਹ ਕਰੇਂਗਾ? |
|
| 2 |
|
| ਕੁੜਨਾ ਤਾਂ ਮੂਰਖ ਨੂੰ ਵੱਢ ਸਿੱਟਦੀ ਹੈ, ਅਤੇ ਜਲਣ ਭੋਲਿਆਂ ਭਾਲਿਆਂ ਨੂੰ ਮਾਰ ਸਿੱਟਦਾ ਹੈ। |
|
| 3 |
|
| ਮੈਂ ਮੂਰਖ ਨੂੰ ਜੜ੍ਹ ਫੜਦੇ ਵੇਖਿਆ, ਪਰ ਮੈਂ ਅਚਾਣਚੱਕ ਉਹ ਦੇ ਵਸੇਬੇ ਨੂੰ ਧਿਤਕਾਰਿਆ। |
|
| 4 |
|
| ਉਹ ਦੇ ਬੱਚੇ ਬਚਾਉਂ ਥੋਂ ਦੁਰ ਹਨ, ਅਤੇ ਫਾਟਕ ਵਿੱਚ ਮਿੱਧੇ ਜਾਂਦੇ ਹਨ, ਅਤੇ ਛੁਡਾਉਣ ਵਾਲਾ ਕੋਈ ਨਹੀਂ, |
|
| 5 |
|
| ਜਿਹ ਦੀ ਫ਼ਸਲ ਭੁੱਖਾ ਖਾ ਲੈਂਦਾ ਹੈ, ਸਗੋਂ ਕੰਡਿਆਂ ਵਿੱਚੋਂ ਭੀ ਕੱਢ ਲੈਂਦਾ ਹੈ, ਅਤੇ ਫਾਹੀ ਉਨ੍ਹਾਂ ਦੇ ਮਾਲ ਧਨ ਨੂੰ ਹੱੜਪ ਲੈਂਦੀ ਹੈ, |
|
| 6 |
|
| ਦੁਖ ਤਾਂ ਖ਼ਾਕ ਵਿੱਚੋਂ ਨਹੀਂ ਨਿੱਕਲਦਾ, ਨਾ ਕਸ਼ਟ ਮਿੱਟੀ ਵਿੱਚੋਂ, |
|
| 7 |
|
| ਪਰ ਆਦਮੀ ਕਸ਼ਟ ਲਈ ਹੀ ਜੰਮਦਾ ਹੈ, ਜਿਵੇਂ ਚਿੰਗਿਆੜੇ ਉਤਾਹਾਂ ਉੱਡਦੇ ਹਨ |
|
| 8 |
|
| ਪਰ ਮੈਂ ਪਰਮੇਸ਼ੁਰ ਦਾ ਤਾਲਿਬ ਰਹਾਂਗਾ, ਅਤੇ ਆਪਣਾ ਮੁਕਦਮਾ ਪਰਮੇਸ਼ੁਰ ਦੇ ਸਪੁਰਦ ਕਰਾਂਗਾ, |
|
| 9 |
|
| ਜਿਹੜਾ ਵੱਡੇ ਵੱਡੇ ਦੇ ਅਥਾਹ ਕੰਮ ਅਤੇ ਅਣਗਿਣਤ ਅਚਰਜ ਕਰਦਾ ਹੈ, |
|
| 10 |
|
| ਜਿਹੜਾ ਮੀਂਹ ਧਰਤੀ ਉੱਤੇ ਪਾਉਂਦਾ ਹੈ, ਅਤੇ ਪੈਲੀਆਂ ਵਿੱਚ ਪਾਣੀ ਘੱਲਦਾ ਹੈ, |
|
| 11 |
|
| ਤਾਂ ਜੋ ਉਹ ਨੀਚਾਂ ਨੂੰ ਉੱਚਾ ਕਰੇ, ਅਤੇ ਮਾਤਮ ਕਰਨ ਵਾਲੇ ਚੈਨ ਵਿੱਚ ਉੱਚੇ ਕੀਤੇ ਜਾਂਦੇ ਹਨ। |
|
| 12 |
|
| ਉਹ ਚਲਾਕਾਂ ਦੀਆਂ ਜੁਗਤੀਆਂ ਨੂੰ ਅਕਾਰਥ ਕਰ ਦਿੰਦਾ ਹੈ, ਅਤੇ ਉਨ੍ਹਾਂ ਦੇ ਹੱਥ ਸਫਲ ਨਹੀਂ ਹੁੰਦੇ। |
|
| 13 |
|
| ਉਹ ਬੁੱਧਵਾਨਾਂ ਨੂੰ ਉਨ੍ਹਾਂ ਦੀ ਚਤੁਰਾਈ ਵਿੱਚ ਫਸਾਉਂਦਾ ਹੈ ਅਤੇ ਛਲ ਬਾਜਾਂ ਦੀ ਸਲਾਹ ਛੇਤੀ ਮਿਟ ਜਾਂਦੀ ਹੈ। |
|
| 14 |
|
| ਦਿਨੇ ਉਨ੍ਹਾਂ ਉੱਤੇ ਅਨ੍ਹੇਰ ਪੈ ਜਾਂਦਾ ਹੈ, ਅਤੇ ਦੁਪਹਿਰ ਨੂੰ ਓਹ ਟੋਹੰਦੇ ਫਿਰਦੇ ਹਨ ਜਿਵੇਂ ਰਾਤ ਵਿੱਚ। |
|
| 15 |
|
| ਐਉਂ ਉਹ ਕੰਗਾਲ ਨੂੰ ਉਨ੍ਹਾਂ ਦੇ ਮੂੰਹ ਦੀ ਤਲਵਾਰ ਤੋਂ ਅਤੇ ਤਕੜੇ ਦੇ ਹੱਥੋਂ ਬਚਾਉਂਦਾ ਹੈ। |
|
| 16 |
|
| ਤਾਂ ਗ਼ਰੀਬ ਲਈ ਆਸ ਹੈ ਅਤੇ ਬਦੀ ਆਪਣਾ ਮੂੰਹ ਬੰਦ ਰੱਖਦੀ ਹੈ।। |
|
| 17 |
|
| ਵੇਖ, ਧੰਨ ਉਹ ਆਦਮੀ ਹੈ ਜਿਹ ਨੂੰ ਪਰਮੇਸ਼ੁਰ ਦਬਕਾਉਂਦਾ ਹੈ, ਸੋ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ, |
|
| 18 |
|
| ਉਹ ਤਾਂ ਘਾਇਲ ਕਰਦਾ, ਫੇਰ ਪੱਟੀ ਬੰਨ੍ਹਦਾ ਹੈ, ਉਹ ਸੱਟ ਲਾਉਂਦਾ, ਫੇਰ ਉਹ ਦੇ ਹੱਥ ਚੰਗਾ ਕਰਦੇ ਹਨ। |
|
| 19 |
|
| ਛੇਆਂ ਦੁਖਾਂ ਥੋਂ ਉਹ ਤੈਨੂੰ ਛੁਡਾਵੇਗਾ, ਸਗੋਂ ਸੱਤਾਂ ਵਿੱਚ ਕੋਈ ਬਦੀ ਤੈਨੂੰ ਨਾ ਛੋਹੇਗੀ, |
|
| 20 |
|
| ਕਾਲ ਵਿੱਚ ਉਹ ਤੈਨੂੰ ਮੌਤ ਤੋਂ ਨਿਸਤਾਰਾ ਦੇਵੇਗਾ, ਅਤੇ ਲੜਾਈ ਵਿੱਚ ਤਲਵਾਰ ਦੀ ਮਾਰ ਥੋਂ, |
|
| 21 |
|
| ਜੀਭ ਦੇ ਕੋਰੜੇ ਥੋਂ ਤੂੰ ਛਿਪਾਇਆ ਜਾਵੇਂਗਾ, ਅਤੇ ਜਦ ਤਬਾਹੀ ਆਵੇਗੀ ਤੂੰ ਉਸ ਥੋਂ ਨਾ ਡਰੇਂਗਾ। |
|
| 22 |
|
| ਤਬਾਹੀ ਤੇ ਔੜ ਦੇ ਉੱਤੇ ਤੂੰ ਹੱਸੇਂਗਾ, ਅਤੇ ਧਰਤੀ ਦੇ ਦਰਿੰਦੀਆਂ ਥੋਂ ਤੂੰ ਨਾ ਡਰੇਂਗਾ, |
|
| 23 |
|
| ਕਿਉਂ ਜੋ ਮਦਾਨ ਦੇ ਪੱਥਰਾਂ ਨਾਲ ਤੇਰਾ ਨੇਮ ਹੋਵੇਗਾ, ਅਤੇ ਰੜ ਦੇ ਦਰਿੰਦਿਆਂ ਨਾਲ ਤੇਰਾ ਮੇਲ, |
|
| 24 |
|
| ਅਤੇ ਤੂੰ ਜਾਣੇਂਗਾ ਕਿ ਤੇਰਾ ਤੰਬੂ ਸਲਾਮਤ ਹੈ, ਜਾਂ ਤੂੰ ਆਪਣਾ ਵਸੇਬਾ ਵੇਖੇਂਗਾ ਤਾਂ ਕੋਈ ਚੀਜ਼ ਗੂਆਚੀ ਹੋਈ ਨਾ ਹੋਵੇਗੀ। |
|
| 25 |
|
| ਤੂੰ ਏਹ ਵੀ ਜਾਣੇਂਗਾ ਕਿ ਤੇਰੀ ਨਸਲ ਬਹੁਤ ਹੈ, ਅਤੇ ਤੇਰੀ ਅੰਸ ਧਰਤੀ ਦੇ ਘਾਹ ਜਿੰਨੀ ਹੈ। |
|
| 26 |
|
| ਤੂੰ ਆਪਣੀ ਕਬਰ ਵਿੱਚ ਪੂਰੀ ਉਮਰ ਨਾਲ ਜਾਵੇਗਾ, ਜਿਵੇਂ ਅੰਨ ਦੀਆਂ ਭਰੀਆਂ ਵੇਲੇ ਸਿਰ। |
|
| 27 |
|
| ਵੇਖ, ਅਸਾਂ ਇਹ ਨੂੰ ਖੋਜਿਆ, ਏਹ ਏਵੇਂ ਹੀ ਹੈ, ਤੂੰ ਏਹ ਨੂੰ ਸੁਣ ਲੈ ਅਤੇ ਆਪਣੇ ਲਈ ਜਾਣ ਰੱਖ।। |
|
|
|
|