|
| 1 |
|
| ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ, |
|
| 2 |
|
| ਤੂੰ ਕਿੰਨ੍ਹਾਂ ਚਿਰ ਇਨ੍ਹਾਂ ਗੱਲਾਂ ਨੂੰ ਕਰਦਾ ਜਾਏਂਗਾ ਅਤੇ ਤੇਰੇ ਮੂੰਹ ਦੇ ਸ਼ਬਦ ਇੱਕ ਤੁਫ਼ਾਨੀ ਹਵਾ ਹੋਣਗੇ? |
|
| 3 |
|
| ਕੀ ਪਰਮੇਸ਼ੁਰ ਨਿਆਉਂ ਨੂੰ ਵਿਗਾੜਦਾ ਹੈ, ਯਾ ਸਰਬ ਸ਼ਕਤੀਮਾਨ ਧਰਮ ਨੂੰ ਵਿਗਾੜਦਾ ਹੈ? |
|
| 4 |
|
| ਜੇ ਤੇਰੇ ਪੁੱਤ੍ਰਾਂ ਨੇ ਉਹ ਦਾ ਪਾਪ ਕੀਤਾ, ਤਾਂ ਉਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੇ ਵੱਸ ਵਿੱਚ ਕਰ ਦਿੱਤਾ। |
|
| 5 |
|
| ਜੇ ਤੂੰ ਪਰਮੇਸ਼ੁਰ ਨੂੰ ਗੌਂਹ ਨਾਲ ਭਾਲਦਾ ਅਤੇ ਸਰਬ ਸ਼ਕਤੀਮਾਨ ਅੱਗੇ ਬੇਨਤੀ ਕਰਦਾ, |
|
| 6 |
|
| ਜੇ ਤੂੰ ਪਾਕ ਤੇ ਨੇਕ ਹੁੰਦਾ, ਤਾਂ ਉਹ ਹੁਣ ਤੇਰੇ ਲਈ ਜਾਗ ਉੱਠਦਾ, ਅਤੇ ਤੇਰੇ ਧਰਮ ਦਾ ਵਸੇਬਾ ਬਚਾਈ ਰੱਖਦਾ, |
|
| 7 |
|
| ਅਤੇ ਤੇਰਾ ਆਦ ਭਾਵੇਂ ਛੋਟਾ ਹੀ ਸੀਗਾ, ਪਰ ਤੇਰਾ ਅੰਤ ਉਹ ਬਹੁਤ ਵਧਾਉਂਦਾ।। |
|
| 8 |
|
| ਤੂੰ ਪਹਿਲੀ ਪੀੜ੍ਹੀ ਥੋਂ ਪੁੱਛ ਤਾਂ, ਅਤੇ ਉਨ੍ਹਾਂ ਦੇ ਪਿਉ ਦਾਦਿਆਂ ਦੀਆਂ ਖੋਜਾਂ ਉੱਤੇ ਧਿਆਨ ਦੇਹ, |
|
| 9 |
|
| ਆਪਾਂ ਤਾਂ ਕੱਲ ਦੇ ਹਾਂ, ਅਤੇ ਕੁੱਝ ਨਹੀਂ ਜਾਂਣਦੇ, ਕਿਉਂ ਜੋ ਸਾਡੇ ਦਿਨ ਧਰਤੀ ਦੇ ਉੱਤੇ ਸਾਯਾ ਹੀ ਹਨ। |
|
| 10 |
|
| ਕੀ ਉਹ ਤੈਨੂੰ ਨਾ ਸਿਖਲਾਉਣਗੇ ਅਤੇ ਤੈਨੂੰ ਨਾ ਦੱਸਣਗੇ, ਅਤੇ ਆਪਣੇ ਦਿਲੋਂ ਗੱਲਾਂ ਬਾਹਰ ਨਾ ਲਿਆਉਣਗੇ?।। |
|
| 11 |
|
| ਭਲਾ, ਬਿਨਾ ਚਿੱਕੜ ਥੋਂ ਜਲ ਕਾਨਾ ਉੱਗੂਗਾ? ਭਲਾ, ਬਿਨਾ ਪਾਣੀ ਥੋਂ ਦੱਭ ਵਧੂਗੀ? |
|
| 12 |
|
| ਜਦੋਂ ਉਹ ਅਜੇ ਹਰਾ ਹੈ ਵੱਢਣ ਥੋਂ ਪਹਿਲਾਂ, ਉਹ ਦੂਜਿਆਂ ਘਾਵਾਂ ਨਾਲੋਂ ਪਹਿਲਾਂ ਹੀ ਸੁੱਕ ਜਾਂਦਾ ਹੈ। |
|
| 13 |
|
| ਐਉਂ ਹੀ ਪਰਮੇਸ਼ੁਰ ਦੇ ਸਾਰੇ ਭੁੱਲਣ ਵਾਲਿਆਂ ਦੇ ਰਾਹ ਹਨ, ਅਤੇ ਅਧਰਮੀ ਦੀ ਆਸ਼ਾ ਟੁੱਟ ਜਾਂਦੀ ਹੈ, |
|
| 14 |
|
| ਜਿਹ ਦਾ ਬਿਸਵਾਸ ਟੁੱਟ ਜਾਂਦਾ ਹੈ ਅਤੇ ਜਿਹ ਦਾ ਭਰੋਸਾ ਮੱਕੜੀ ਦਾ ਜਾਲਾ ਹੈਗਾ। |
|
| 15 |
|
| ਉਹ ਆਪਣੇ ਘਰ ਉੱਤੇ ਟੇਕ ਲਾਊਗਾ, ਪਰ ਉਹ ਖੜ੍ਹਾ ਨਹੀਂ ਰਹੂਗਾ, ਉਹ ਉਹ ਨੂੰ ਤਕੜਾਈ ਨਾਲ ਫੜ ਲਊਗਾ, ਪਰ ਉਹ ਕਾਇਮ ਨਹੀਂ ਰਹੇਗਾ |
|
| 16 |
|
| ਉਹ ਧੁੱਪ ਵਿੱਚ ਹਰਾ ਭਰਾ ਹੈਗਾ, ਅਤੇ ਉਹ ਦੀਆਂ ਡਾਲੀਆਂ ਉਹ ਦੇ ਬਾਗ਼ ਉੱਤੇ ਜਾਂਦੀਆਂ ਹਨ, |
|
| 17 |
|
| ਉਹ ਦੀਆਂ ਜੜ੍ਹਾਂ ਪੱਥਰਾਂ ਦੇ ਢੇਰ ਵਿੱਚ ਲਿਪਟੀਆਂ ਹੋਈਆ ਹਨ, ਉਹ ਪੱਥਰ ਦੇ ਘਰ ਨੂੰ ਭਾਸ ਲੈਂਦਾ ਹੈ। |
|
| 18 |
|
| ਜੇ ਉਹ ਆਪਣੇ ਥਾਂ ਥੋਂ ਭੱਖ ਲਿਆ ਜਾਵੇ, ਤਾਂ ਉਹ ਉਸ ਦਾ ਇਨਕਾਰ ਕਰੂਗਾ। ਭਈ ਮੈਂ ਤੈਨੂੰ ਵੇਖਿਆ ਹੀ ਨਹੀਂ। |
|
| 19 |
|
| ਵੇਖ, ਏਹ ਉਹ ਦੇ ਰਾਤ ਦੀ ਖ਼ੁਸ਼ੀ ਹੈਗਾ! ਅਤੇ ਦੂਜੇ ਖ਼ਾਕ ਥੋਂ ਨਿੱਕਲਣਗੇ |
|
| 20 |
|
| ਵੇਖ, ਪਰਮੇਸ਼ੁਰ ਖਰੇ ਆਦਮੀ ਨੂੰ ਨਾ ਤਿਆਗੂਗਾ, ਅਤੇ ਬੁਰਿਆਰਾਂ ਦੇ ਹੱਥ ਨੂੰ ਨਹੀਂ ਥੰਮੂਗਾ |
|
| 21 |
|
| ਉਹ ਅਜੇ ਭੀ ਤੇਰੇ ਮੂੰਹ ਨੂੰ ਹਾਸੇ ਨਾਲ ਅਤੇ ਤੇਰੇ ਬੁੱਲ੍ਹਾਂ ਨੂੰ ਜੈਕਾਰੇ ਨਾਲ ਭਰੂਗਾ। |
|
| 22 |
|
| ਤੇਰੇ ਵੈਰੀ ਸ਼ਰਮ ਦਾ ਲਿਬਾਸ ਪਹਿਨਣਗੇ, ਅਤੇ ਦੁਸ਼ਟਾਂ ਦਾ ਤੰਬੂ ਹੋਊਗਾ ਹੀ ਨਾ! |
|
|
|
|