|
| 1 |
|
| ਅੱਯੂਬ ਨੇ ਉੱਤਰ ਦੇ ਕੇ ਆਖਿਆ, |
|
| 2 |
|
| ਮੈਂ ਸੱਚ ਮੁੱਚ ਜਾਣਦਾ ਹਾਂ ਭਈ ਇਹ ਏਵੇਂ ਹੀ ਹੈ, ਪਰ ਆਦਮੀ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰੇ? |
|
| 3 |
|
| ਜੇ ਉਹ ਉਸ ਦੇ ਨਾਲ ਬਹਿਸ ਵੀ ਕਰਨਾ ਚਾਹੇ, ਤਾਂ ਹਜ਼ਾਰ ਵਿੱਚੋਂ ਇੱਕ ਗੱਲ ਦਾ ਜਵਾਬ ਨਹੀਂ ਦੇ ਸੱਕੇਗਾ। |
|
| 4 |
|
| ਉਹ ਦਿਲੋਂ ਬੁੱਧੀਮਾਨ ਤੇ ਅੱਤ ਬਲਵੰਤ ਹੈ, ਕਿਹ ਨੇ ਉਹ ਦਾ ਸਾਹਮਣਾ ਕਦੇ ਕੀਤਾ ਤੇ ਪਰਬਲ ਹੋਇਆ? |
|
| 5 |
|
| ਉਹ ਜੋ ਪਹਾੜਾਂ ਨੂੰ ਹਟਾ ਦਿੰਦਾ ਹੈ ਅਤੇ ਉਹ ਨਹੀਂ ਜਾਣਦੇ, ਜਦ ਆਪਣੇ ਕ੍ਰੋਧ ਵਿੱਚ ਉਨ੍ਹਾਂ ਨੂੰ ਉਲਟ ਦਿੰਦਾ ਹੈ, |
|
| 6 |
|
| ਜੋ ਧਰਤੀ ਨੂੰ ਉਹ ਦੇ ਥਾਂ ਤੋਂ ਹਿਲਾ ਦਿੰਦਾ ਹੈ, ਅਤੇ ਉਹ ਦੇ ਥੰਮ੍ਹ ਕੰਬ ਉਠਦੇ ਹਨ, |
|
| 7 |
|
| ਜੋ ਸੂਰਜ ਨੂੰ ਹੁਕਮ ਕਰਦਾ ਹੈ ਤੇ ਉਹ ਚੜ੍ਹਦਾ ਨਹੀਂ, ਅਤੇ ਤਾਰਿਆਂ ਉੱਤੇ ਮੋਹਰ ਲਾਉਂਦਾ ਹੈ, |
|
| 8 |
|
| ਜੋ ਇਕੱਲਾ ਹੀ ਅਕਾਸ਼ਾਂ ਨੂੰ ਤਾਣ ਦਿੰਦਾ ਹੈ, ਅਤੇ ਸਮੁੰਦਰ ਦੀਆਂ ਠਾਠਾਂ ਉੱਤੇ ਚੱਲਦਾ ਹੈ, |
|
| 9 |
|
| ਜੋ ਸਪਤ੍ਰਿਖ, ਜੱਬਾਰ, ਖਿੱਤੀਆਂ ਅਤੇ ਦੱਖਣ ਦੀਆਂ ਕੋਠੜੀਆਂ ਦਾ ਸਰਜਣਹਾਰ ਹੈ, |
|
| 10 |
|
| ਜੋ ਵੱਡੇ ਵੱਡੇ ਕੰਮ ਜਿਹੜੇ ਅਥਾਹ ਹਨ, ਅਤੇ ਅਚਰਜ, ਜਿਹੜੇ ਅਣਗਿਣਤ ਹਨ ਕਰਦਾ ਹੈ।। |
|
| 11 |
|
| ਵੇਖੋ, ਉਹ ਮੇਰੇ ਕੋਲ ਦੀ ਲੰਘ ਜਾਂਦਾ ਹੈ ਪਰ ਮੈਂ ਉਹ ਨੂੰ ਵੇਖਦਾ ਨਹੀਂ, ਉਹ ਅੱਗੇ ਚੱਲਦਾ ਹੈ ਪਰ ਮੈਂ ਉਹ ਨੂੰ ਪਛਾਣਦਾ ਨਹੀਂ। |
|
| 12 |
|
| ਵੇਖੋ, ਉਹ ਝੱਪਟਾ ਮਾਰਦਾ ਹੈ - ਕੌਣ ਉਹ ਨੂੰ ਹਟਾਵੇਗਾ? ਕੌਣ ਉਹ ਨੂੰ ਆਖੇਗਾ, ਤੂੰ ਕੀ ਕਰਦਾ ਹੈਂ? |
|
| 13 |
|
| ਪਰਮੇਸ਼ੁਰ ਆਪਣਾ ਕ੍ਰੋਧ ਨਹੀਂ ਰੋਕੇਗਾ, ਰਹਬ ਦੇ ਸਹਾਇਕ ਉਹ ਦੇ ਹੇਠ ਝੁਕ ਜਾਂਦੇ ਹਨ। |
|
| 14 |
|
| ਫੇਰ ਮੈਂ ਕਿੱਦਾਂ ਉਹ ਨੂੰ ਜਵਾਬ ਦੇ ਸੱਕਦਾ, ਯਾ ਉਹ ਦੇ ਲਈ ਆਪਣੀਆਂ ਦਲੀਲਾਂ ਚੁਣ ਸੱਕਦਾ ਹਾ? |
|
| 15 |
|
| ਜਿਹ ਨੂੰ ਮੈਂ ਧਰਮੀ ਹੁੰਦਿਆਂ ਤੇ ਵੀ ਜਵਾਬ ਨਹੀਂ ਦੇ ਸੱਕਦਾ, ਮੈਂ ਆਪਣੇ ਨਿਆਈ ਦੇ ਅੱਗੇ ਦੁਹਾਈ ਦਿੰਦਾ। |
|
| 16 |
|
| ਜੇ ਮੈਂ ਪੁਕਾਰਦਾ ਅਤੇ ਉਹ ਉੱਤਰ ਵੀ ਦਿੰਦਾ, ਤਾਂ ਮੈਂ ਨਿਹਚਾ ਨਾ ਕਰਦਾ ਭਈ ਉਸ ਮੇਰੀ ਅਵਾਜ਼ ਉੱਤੇ ਕੰਨ ਧਰਿਆ ਹੈ, |
|
| 17 |
|
| ਕਿਉਂ ਜੋ ਉਹ ਮੈਨੂੰ ਤੁਫ਼ਾਨ ਨਾਲ ਤੋੜ ਸੁੱਟਦਾ, ਅਤੇ ਧਗਾਣੇ ਮੇਰੇ ਫੱਟਾਂ ਨੂੰ ਵਧਾਉਂਦਾ ਹੈ! |
|
| 18 |
|
| ਉਹ ਮੈਨੂੰ ਸਾਹ ਲੈਣ ਨਹੀਂ ਦਿੰਦਾ, ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ! |
|
| 19 |
|
| ਜੇ ਬਲ ਨੂੰ ਲਈਏ, ਤਾਂ ਸ਼ਕਤੀਮਾਨ ਨੂੰ ਵੇਖੋ, ਅਤੇ ਜੇ ਨਿਆਉਂ ਨੂੰ ਲਈਏ ਤਾਂ ਕੌਣ ਮੇਰਾ ਸੰਮਨ ਕਢਾ ਸੱਕਦਾ ਹੈ? |
|
| 20 |
|
| ਜੇ ਮੈਂ ਧਰਮੀ ਵੀ ਹੋਵਾਂ ਤਾਂ ਮੇਰਾ ਮੂੰਹ ਮੈਨੂੰ ਦੋਸ਼ੀ ਠਹਿਰਾਵੇਗਾ, ਜੇ ਮੈਂ ਖਰਾ ਵੀ ਹੋਵਾਂ ਤਾਂ ਉਹ ਮੈਨੂੰ ਟੇਢਾ ਸਾਬਿਤ ਕਰੇਗਾ, |
|
| 21 |
|
| ਮੈਂ ਖਰਾ ਤਾਂ ਹਾਂ, ਪਰ ਮੈਂ ਆਪਣੇ ਆਪ ਦੀ ਪਰਵਾਹ ਨਹੀਂ ਕਰਦਾ, ਮੈਂ ਆਪਣੇ ਜੀਵਨ ਨੂੰ ਤੁੱਛ ਜਾਣਦਾ ਹਾਂ।। |
|
| 22 |
|
| ਏਹ ਇੱਕੋਈ ਗੱਲ ਹੈ, ਏਸ ਲਈ ਮੈਂ ਆਖਦਾ ਹਾਂ, ਖਰੇ ਤੇ ਖੋਟੇ ਨੂੰ ਉਹ ਮੁਕਾ ਦਿੰਦਾ ਹੈ! |
|
| 23 |
|
| ਜਦ ਕੋਰੜਾ ਅਚਾਣਕ ਮਾਰ ਸੁੱਟੇ, ਤਦ ਉਹ ਬੇ ਦੋਸ਼ਿਆਂ ਦੀ ਉਦਾਸੀ ਉੱਤੇ ਠੱਠਾ ਮਾਰਦਾ ਹੈ, |
|
| 24 |
|
| ਧਰਤੀ ਦੁਸ਼ਟਾਂ ਦੇ ਹੱਥ ਵਿੱਚ ਦਿੱਤੀ ਗਈ ਹੈ, ਉਹ ਨਿਆਈਆਂ ਦੇ ਚਿਹਰਿਆਂ ਨੂੰ ਢੱਕ ਦਿੰਦਾ ਹੈ, ਜੇ ਉਹ ਨਹੀਂ, ਤਾਂ ਹੋਰ ਕੌਣ? |
|
| 25 |
|
| ਮੇਰੇ ਦਿਨ ਹਲਕਾਰੇ ਤੋਂ ਵੀ ਤੇਜ਼ ਹਨ ਓਹ ਉੱਡ ਜਾਂਦੇ ਹਨ, ਓਹ ਭਲਿਆਈ ਨਹੀਂ ਵੇਖਦੇ, |
|
| 26 |
|
| ਉਹ ਕਾਗਤਾਂ ਦੀ ਬੇੜੀ ਵਾਂਙੁ ਚੱਲੇ ਜਾਂਦੇ ਹਨ, ਜਿਵੇਂ ਬਾਜ਼ ਸ਼ਿਕਾਰ ਤੇ ਝੱਪਟਾ ਮਾਰਦਾ ਹੈ। |
|
| 27 |
|
| ਜੇ ਮੈਂ ਆਖਾਂ ਭਈ ਮੈਂ ਆਪਣਾ ਗਿਲਾ ਭੁੱਲ ਜਾਵਾਂਗਾ, ਮੈਂ ਆਪਣਾ ਮੂੰਹ ਬਦਲਾਂਗਾ ਤੇ ਉਹ ਨੂੰ ਖੁਸ਼ ਵਿਖਾਵਾਂਗਾ, |
|
| 28 |
|
| ਮੈਂ ਆਪਣੇ ਸਾਰੇ ਦੁਖਾਂ ਤੋਂ ਡਰਦਾ ਹਾਂ, ਮੈਂ ਜਾਣਦਾ ਹਾਂ ਭਈ ਤੂੰ ਮੈਨੂੰ ਬਰੀ ਨਾ ਕਰੇਂਗਾ।। |
|
| 29 |
|
| ਮੈਂ ਦੋਸ਼ੀ ਠਹਿਰਾਂਗਾ, ਮੈਂ ਕਿਉਂ ਵਿਅਰਥ ਕਸ਼ਟ ਝੱਲਾਂ |
|
| 30 |
|
| ਜੇ ਮੈਂ ਆਪਣੇ ਆਪ ਨੂੰ ਬਰਫ਼ ਦੇ ਪਾਣੀ ਨਾਲ ਧੋਵਾਂ, ਅਤੇ ਆਪਣੇ ਹੱਥਾਂ ਨੂੰ ਸੋਡੇ ਨਾਲ ਸਾਫ ਕਰਾਂ, |
|
| 31 |
|
| ਤਾਂ ਵੀ ਤੂੰ ਮੈਨੂੰ ਟੋਏ ਵਿੱਚ ਡੋਬ ਦੇਵੇਂਗਾ, ਅਤੇ ਮੇਰੇ ਕੱਪੜੇ ਮੈਥੋਂ ਘਿਣ ਕਰਨਗੇ। |
|
| 32 |
|
| ਉਹ ਮੇਰੇ ਜਿਹਾ ਮਨੁੱਖ ਨਹੀਂ ਭਈ ਮੈਂ ਉਹ ਨੂੰ ਉੱਤਰ ਦਿਆਂ, ਅਤੇ ਅਸੀਂ ਨਿਆਉਂ ਵਿੱਚ ਇਕੱਠੇ ਪਈਏ। |
|
| 33 |
|
| ਸਾਡੇ ਦੋਹਾਂ ਵਿੱਚ ਕੋਈ ਸਾਲਸ ਨਹੀਂ, ਜੋ ਸਾਡੇ ਦੋਹਾਂ ਉੱਤੇ ਹੱਥ ਰੱਖੇ |
|
| 34 |
|
| ਉਹ ਆਪਣੀ ਸੋਟੀ ਮੇਰੇ ਉੱਤੋਂ ਹਟਾ ਲਵੇ, ਅਤੇ ਉਹ ਦਾ ਹੌਲ ਮੈਨੂੰ ਨਾ ਡਰਾਵੇ, |
|
| 35 |
|
| ਤਾਂ ਮੈਂ ਬੋਲਾਂਗਾ ਤੇ ਉਸ ਤੋਂ ਨਾ ਡਰਾਂਗਾ, ਕਿਉਂ ਜੋ ਮੈਂ ਆਪਣੇ ਆਪ ਵਿੱਚ ਅਜਿਹਾ ਨਹੀਂ ਹਾਂ।। |
|
|
|
|