|
| 1 |
|
| ਮੈਂ ਉਹ ਪੁਰਖ ਹਾਂ ਜਿਹ ਨੇ ਉਸ ਦੇ ਡੰਡੇ ਨਾਲ ਕਸ਼ਟ ਵੇਖਿਆ, |
|
| 2 |
|
| ਉਸ ਨੇ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਅਨ੍ਹੇਰੇ ਵਿੱਚ ਤੋਂਰਿਆ, ਚਾਨਣ ਵਿੱਚ ਨਹੀਂ। |
|
| 3 |
|
| ਸੱਚ ਮੁੱਚ ਉਹ ਆਪਣਾ ਹੱਥ ਮੇਰੇ ਵਿਰੁੱਧ ਸਾਰਾ ਦਿਨ ਚੁੱਕੀ ਰੱਖਦਾ ਹੈ!।। |
|
| 4 |
|
| ਉਸ ਨੇ ਮੇਰੇ ਮਾਸ ਅਤੇ ਮੇਰੇ ਚਮੜੇ ਨੂੰ ਸੁਕਾ ਦਿੱਤਾ, ਉਸ ਨੇ ਮੇਰੀਆਂ ਹੱਡੀਆਂ ਨੂੰ ਭੰਨਿਆ ਤੋਂੜਿਆ। |
|
| 5 |
|
| ਉਸ ਨੇ ਮੇਰੇ ਵਿਰੁੱਧ ਬਣਾਇਆ, ਅਤੇ ਮੈਨੂੰ ਕੁੜੱਤਣ ਅਤੇ ਕਸ਼ਟ ਨਾਲ ਘੇਰ ਲਿਆ। |
|
| 6 |
|
| ਉਸ ਨੇ ਮੈਨੂੰ ਅਨ੍ਹੇਰੇ ਥਾਵਾਂ ਵਿੱਚ, ਉਨ੍ਹਾਂ ਵਾਂਙੁ ਜਿਹੜੇ ਚਿਰੋਕਣੇ ਮਰਦੇ ਹਨ ਵਸਾਇਆ।। |
|
| 7 |
|
| ਉਸ ਨੇ ਮੇਰੇ ਦੁਆਲੇ ਕੰਧ ਫੇਰ ਦਿੱਤੀ, ਕਿ ਮੈਂ ਬਾਹਰ ਨਹੀਂ ਨਿੱਕਲ ਸੱਕਦਾ, ਉਸ ਨੇ ਮੇਰੀਆਂ ਬੇੜੀਆਂ ਭਾਰੀਆਂ ਕਰ ਦਿੱਤੀਆਂ। |
|
| 8 |
|
| ਹਾਂ, ਜਦ ਮੈਂ ਦੁਹਾਈ ਦਿੰਦਾ ਤੇ ਚਿੱਲਾਉਂਦਾ ਹਾਂ, ਉਹ ਮੇਰੀ ਪ੍ਰਾਰਥਨਾ ਰੋਕ ਦਿੰਦਾ ਹੈ। |
|
| 9 |
|
| ਉਸ ਨੇ ਮੇਰੇ ਰਾਹ ਨੂੰ ਘੜੇ ਹੋਏ ਪੱਥਰਾਂ ਨਾਲ ਬੰਦ ਕੀਤਾ, ਉਸ ਨੇ ਮੇਰੇ ਰਸਤਿਆਂ ਨੂੰ ਟੇਢਾ ਕਰ ਦਿੱਤਾ।। |
|
| 10 |
|
| ਉਹ ਮੇਰੇ ਲਈ ਛਹਿ ਵਿੱਚ ਬੈਠਾ ਹੋਇਆ ਰਿੱਛ ਹੈ, ਲੁਕੋਂ ਵਿੱਚ ਬਬਰ ਸ਼ੇਰ। |
|
| 11 |
|
| ਉਸ ਨੇ ਮੈਨੂੰ ਕੁਰਾਹੇ ਪਾਇਆ, ਮੇਰੀ ਬੋਟੀ ਬੋਟੀ ਕਰ ਕੇ ਮੈਨੂੰ ਬਰਬਾਦ ਕੀਤਾ। |
|
| 12 |
|
| ਉਸ ਨੇ ਧਣੁਖ ਖਿੱਚਿਆ, ਅਤੇ ਬਾਣਾਂ ਲਈ ਨਿਸ਼ਾਨੇ ਵਾਂਙੁ ਖੜਾ ਕੀਤਾ।। |
|
| 13 |
|
| ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਗੁਰਦਿਆਂ ਨੂੰ ਵਿੰਨ੍ਹ ਸੁੱਟਿਆ। |
|
| 14 |
|
| ਮੈਂ ਆਪਣੇ ਸਾਰੇ ਲੋਕਾਂ ਲਈ ਹਾਸੀ, ਅਤੇ ਸਾਰਾ ਦਿਨ ਉਨ੍ਹਾਂ ਦਾ ਰਾਗ ਹੋ ਗਿਆਂ ਹਾਂ। |
|
| 15 |
|
| ਉਸ ਨੇ ਮੈਨੂੰ ਕੁੜੱਤਣ ਨਾਲ ਰਜਾ ਦਿੱਤਾ, ਅਤੇ ਮੈਨੂੰ ਨਾਗ ਦੌਣੇ ਨਾਲ ਅਫਰਾ ਦਿੱਤਾ। |
|
| 16 |
|
| ਉਸ ਨੇ ਮੇਰੇ ਦੰਦ ਰੋੜਿਆਂ ਨਾਲ ਭੰਨੇ, ਉਸ ਨੇ ਮੈਨੂੰ ਖਾਕ ਵਿੱਚ ਲਿਟਾਇਆ। |
|
| 17 |
|
| ਤੈਂ ਮੇਰੀ ਜਾਨ ਨੂੰ ਸ਼ਾਂਤੀ ਤੋਂ ਦੂਰ ਕੀਤਾ, ਮੈਂ ਸੁਖਾਲ ਨੂੰ ਭੁੱਲ ਗਿਆ। |
|
| 18 |
|
| ਸੋ ਮੈਂ ਆਖਿਆ, ਮੇਰਾ ਬਲ ਮਿਟ ਗਿਆ, ਨਾਲੇ ਯਹੋਵਾਹ ਵੱਲੋਂ ਮੇਰੀ ਆਸਾ ਵੀ।। |
|
| 19 |
|
| ਮੇਰੇ ਕਸ਼ਟ ਅਤੇ ਮੇਰੀ ਕੁੜੱਤਣ ਨੂੰ, ਨਾਗ ਦੌਨੇ ਅਤੇ ਵਿਹੁ ਨੂੰ ਚੇਤੇ ਕਰ! |
|
| 20 |
|
| ਮੇਰਾ ਮਨ ਏਹ ਚੇਤੇ ਕਰਦਿਆਂ ਕਰਦਿਆਂ, ਮੇਰੇ ਅੰਦਰ ਲਿਫ ਗਿਆ ਹੈ। |
|
| 21 |
|
| ਏਹ ਮੈਂ ਆਪਣੇ ਦਿਲ ਨਾਲ ਸਿੰਮਰਦਾ ਹਾਂ, ਏਸ ਲਈ ਮੈਨੂੰ ਆਸਾ ਹੈ।। |
|
| 22 |
|
| ਏਹ ਯਹੋਵਾਹ ਦੀ ਦਯਾ ਹੈ ਕਿ ਅਸੀਂ ਮੁੱਕੇ ਨਹੀਂ, ਉਸ ਦਾ ਰਹਮ ਅਟੁੱਟ ਜੋ ਹੈ! |
|
| 23 |
|
| ਓਹ ਹਰ ਸਵੇਰ ਨੂੰ ਤਾਜ਼ਾ ਹਨ, ਤੇਰੀ ਵਫ਼ਾਦਾਰੀ ਵੱਡੀ ਹੈ। |
|
| 24 |
|
| ਯਹੋਵਾਹ ਮੇਰਾ ਹਿੱਸਾ ਹੈ, ਮੇਰੀ ਜਾਨ ਕਹਿੰਦੀ ਹੈ, ਏਸ ਲਈ ਮੈਨੂੰ ਉਸ ਤੇ ਉੱਤੇ ਆਸਾ ਹੈ।। |
|
| 25 |
|
| ਯਹੋਵਾਹ ਉਹ ਦੇ ਲਈ ਭਲਾ ਹੈ ਜਿਹੜਾ ਉਸ ਨੂੰ ਉਡੀਕਦਾ ਹੈ, ਉਸ ਜਾਨ ਲਈ ਜਿਹੜੀ ਉਸ ਦੀ ਤਾਲਿਬ ਹੈ। |
|
| 26 |
|
| ਭਲਾ ਹੈ ਕਿ ਮਨੁੱਖ ਚੁੱਪ ਚਾਪ ਯਹੋਵਾਹ ਦੇ ਬਚਾਓ ਲਈ ਆਸਾ ਰੱਖੇ। |
|
| 27 |
|
| ਗਭਰੂ ਲਈ ਚੰਗਾ ਹੈ ਕਿ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ। |
|
| 28 |
|
| ਉਹ ਇਕੱਲਾ ਬੈਠੇ ਅਤੇ ਚੁੱਪ ਰਹੇ, ਕਿਉਂ ਜੋ ਉਹ ਨੂੰ ਉਹ ਦੇ ਉਤੇ ਪਾਇਆ ਹੈ। |
|
| 29 |
|
| ਉਹ ਆਪਣਾ ਮੂੰਹ ਖਾਕ ਉੱਤੇ ਰੱਖੇ, ਸ਼ਾਇਤ ਕੁਝ ਆਸ ਹੋਵੇ! |
|
| 30 |
|
| ਉਹ ਆਪਣੀ ਗੱਲ੍ਹ ਮਾਰਨ ਵਾਲੇ ਨੂੰ ਦੇਵੇ, ਉਹ ਨਿੰਦਿਆ ਨਾਲ ਭਰ ਜਾਵੇ!।। |
|
| 31 |
|
| ਪ੍ਰਭੁ ਤਾਂ ਸਦਾ ਲਈ ਨਹੀਂ ਛੱਡੇਗਾ। |
|
| 32 |
|
| ਪਰ ਜੇ ਉਹ ਦੁਖ ਵੀ ਦੇਵੇ, ਉਹ ਆਪਣੀ ਵੱਡੀ ਦਯਾ ਅਨੁਸਾਰ ਰਹਮ ਕਰੇਗਾ। |
|
| 33 |
|
| ਉਹ ਤਾਂ ਆਪਣੇ ਦਿਲੋਂ ਕਸ਼ਟ ਨਹੀਂ ਪਾਉਂਦਾ, ਨਾ ਮਨੁੱਖ ਦੇ ਪੁੱਤ੍ਰਾਂ ਨੂੰ ਔਖਾ ਕਰਦਾ।। |
|
| 34 |
|
| ਸੰਸਾਰ ਦੇ ਸਾਰੇ ਅਸੀਰਾਂ ਨੂੰ ਪੈਰਾਂ ਹੇਠ ਮਿੱਧਣਾ, |
|
| 35 |
|
| ਅੱਤ ਮਹਾਨ ਦੇ ਸਨਮੁਖ ਕਿਸੇ ਇਨਸਾਨ ਦਾ ਹੱਕ ਮਾਰਨਾ, |
|
| 36 |
|
| ਕਿਸੇ ਆਦਮੀ ਦਾ ਮੁਕੱਦਮਾ ਵਿਗਾੜਨਾ, ਪ੍ਰਭੁ ਵੇਖ ਨਹੀਂ ਸੱਕਦਾ!।। |
|
| 37 |
|
| ਕੌਣ ਕੁਝ ਕਹਿੰਦਾ ਹੈ ਅਤੇ ਉਹ ਹੋ ਜਾਂਦਾ ਹੈ, ਜਦ ਪ੍ਰਭੁ ਨੇ ਉਹ ਦਾ ਹੁਕਮ ਨਹੀਂ ਦਿੱਤਾ ਹੋਵੇॽ |
|
| 38 |
|
| ਕੀ ਅੱਤ ਮਹਾਨ ਦੇ ਮੂੰਹੋਂ ਦੁਖ ਅਤੇ ਸੁਖ ਨਹੀਂ ਆਉਂਦੇ? |
|
| 39 |
|
| ਜੀਉਂਦਾ ਆਦਮੀ ਕਿਉਂ ਗਿਲਾ ਕਰੇ, - ਕੋਈ ਮਨੁੱਖ, - ਆਪਣੇ ਪਾਪਾਂ ਦੀ ਸਜ਼ਾ ਉੱਤੇॽ।। |
|
| 40 |
|
| ਆਓ, ਅਸੀਂ ਆਪਣੇ ਰਾਹਾਂ ਨੂੰ ਪਰਤਾਈਏ ਤੇ ਪਰਖੀਏ, ਅਤੇ ਯਹੋਵਾਹ ਵੱਲ ਫਿਰੀਏ! |
|
| 41 |
|
| ਅਸੀਂ ਆਪਣੇ ਦਿਲਾਂ ਨੂੰ ਆਪਣੇ ਹੱਥਾਂ ਸਣੇ, ਪਰਮੇਸ਼ੁਰ ਅੱਗੇ ਅਕਾਸ਼ ਵੱਲ ਚੁੱਕੀਏ। |
|
| 42 |
|
| ਅਸਾਂ ਅਪਰਾਧ ਅਤੇ ਬਗਾਵਤ ਕੀਤੀ, ਤੈਂ ਖ਼ਿਮਾ ਨਹੀਂ ਕੀਤਾ।। |
|
| 43 |
|
| ਤੈਂ ਆਪਣੇ ਆਪ ਨੂੰ ਕ੍ਰੋਧ ਨਾਲ ਕੱਜਿਆ ਅਤੇ ਸਾਡਾ ਪਿੱਛਾ ਕੀਤਾ, ਤੈਂ ਮਾਰਿਆ ਅਤੇ ਤਰਸ ਨਾ ਖਾਧਾ। |
|
| 44 |
|
| ਤੈਂ ਆਪਣੇ ਆਪ ਨੂੰ ਬੱਦਲ ਨਾਲ ਕੱਜਿਆ, ਕੋਈ ਪ੍ਰਾਰਥਨਾ ਤੇਰੇ ਕੋਲ ਨਹੀਂ ਅੱਪੜ ਸੱਕਦੀ। |
|
| 45 |
|
| ਤੈਂ ਸਾਨੂੰ ਉੱਮਤਾਂ ਵਿੱਚ ਕੂੜਾ ਤੇ ਰੂੜੀ ਠਹਿਰਾਇਆ।। |
|
| 46 |
|
| ਸਾਡੇ ਸਾਰੇ ਵੈਰੀਆਂ ਨੇ ਸਾਡੇ ਉੱਤੇ ਮੂੰਹ ਪਸਾਰਿਆ, |
|
| 47 |
|
| ਭੌ ਅਤੇ ਭੋਹਰਾ ਸਾਡੇ ਲਈ ਹਨ, ਬਰਬਾਦੀ ਅਤੇ ਫੂਕ ਸਾੜ ਵੀ। |
|
| 48 |
|
| ਮੇਰੀ ਪਰਜਾ ਦੀ ਧੀ ਦੀ ਬਰਬਾਦੀ ਦੇ ਕਾਰਨ, ਪਾਣੀ ਦੀਆਂ ਨਦੀਆਂ ਮੇਰੀਆਂ ਅੱਖੀਆਂ ਤੋਂ ਹੇਠਾਂ ਆਉਂਦੀਆਂ।। |
|
| 49 |
|
| ਮੇਰੀ ਅੱਖ ਵਗਦੀ ਹੈ ਅਤੇ ਰੁਕਦੀ ਨਹੀਂ, ਕੋਈ ਬਧੇਜ ਨਹੀਂ, |
|
| 50 |
|
| ਜਦ ਤੀਕ ਯਹੋਵਾਹ ਅਕਾਸ਼ੋਂ, ਨਿਗਾਹ ਮਾਰ ਕੇ ਨਾ ਵੇਖੇ। |
|
| 51 |
|
| ਮੇਰੇ ਸ਼ਹਿਰ ਦੀਆਂ ਸਾਰੀਆਂ ਧੀਆਂ ਦੇ ਕਾਰਨ, ਮੇਰੀ ਅੱਖ ਮੇਰੇ ਜੀ ਨੂੰ ਦੁਖੀ ਕਰਦੀ ਹੈ।। |
|
| 52 |
|
| ਜਿਹੜੇ ਬਿਨਾ ਕਾਰਨ ਮੇਰੇ ਵੈਰੀ ਹਨ, ਓਹਨਾਂ ਨੇ ਮੇਰਾ ਪਿੱਛਾ ਕੀਤਾ। |
|
| 53 |
|
| ਓਹਨਾਂ ਨੇ ਮੇਰੇ ਜੀਵਨ ਨੂੰ ਭੋਹਰੇ ਵਿੱਚ ਮੁੱਕਾ ਦਿੱਤਾ, ਓਹਨਾ ਨੇ ਮੇਰੇ ਉੱਤੇ ਪੱਥਰ ਸੁੱਟਿਆ। |
|
| 54 |
|
| ਪਾਣੀ ਮੇਰੇ ਸਿਰ ਉੱਤੋਂ ਵਗੇ, ਮੈਂ ਆਖਿਆ, ਮੈਂ ਮਰ ਮਿਟਿਆ!।। |
|
| 55 |
|
| ਹੇ ਯਹੋਵਾਹ, ਮੈਂ ਤੇਰੇ ਨਾਮ ਦੀ ਦੁਹਾਈ ਦਿੱਤੀ, ਭੋਹਰੇ ਦੀਆਂ ਡੁੰਘਿਆਈਆਂ ਤੋਂ, |
|
| 56 |
|
| ਤੈਂ ਮੇਰੀ ਅਵਾਜ਼ ਸੁਣੀ, ਆਪਣਾ ਕੰਨ ਮੇਰੀ ਆਹ, ਮੇਰੀ ਦੁਹਾਈ ਵੱਲੋਂ ਬੰਦ ਨਾ ਕਰ! |
|
| 57 |
|
| ਜਿਸ ਵੇਲੇ ਮੈਂ ਤੈਨੂੰ ਪੁਕਾਰਿਆ ਤੂੰ ਨੇੜੇ ਆਇਆ, ਤੂੰ ਆਖਿਆ, ਨਾ ਡਰ!।। |
|
| 58 |
|
| ਹੇ ਪ੍ਰਭੁ, ਤੈਂ ਮੇਰੀ ਜਾਨ ਦਾ ਮੁਕੱਦਮਾ ਲੜਿਆ, ਤੈਂ ਮੇਰੇ ਜੀਵਨ ਦਾ ਛੁਟਕਾਰਾ ਕੀਤਾ। |
|
| 59 |
|
| ਹੇ ਯਹੋਵਾਹ, ਤੈਂ ਮੇਰੇ ਉੱਤੇ ਦਾ ਨਿਆਉਂ ਵੇਖਿਆ, ਤੂੰ ਮੇਰਾ ਨਿਆਉਂ ਕਰ! |
|
| 60 |
|
| ਤੈਂ ਓਹਨਾਂ ਦੇ ਸਾਰੇ ਬਦਲੇ ਵੇਖੇ ਹਨ, ਮੇਰੇ ਵਿਰੁੱਧ ਓਹਨਾਂ ਦੀਆਂ ਸਾਰੀਆਂ ਜੁਗਤੀਆਂ ਵੀ।। |
|
| 61 |
|
| ਹੇ ਯਹੋਵਾਹ, ਤੈਂ ਓਹਨਾਂ ਦੀ ਨਿੰਦਿਆ ਸੁਣੀ, ਨਾਲੇ ਮੇਰੇ ਵਿਰੁੱਧ ਦੀਆਂ ਸਾਰੀਆਂ ਜੁਗਤੀਆਂ, |
|
| 62 |
|
| ਮੇਰੇ ਵਿਰੋਧੀਆਂ ਦੀਆਂ ਗੱਲਾਂ, ਅਤੇ ਦਿਨ ਭਰ ਓਹਨਾਂ ਦੇ ਮਤੇ ਮੇਰੇ ਵਿਰੁਧ। |
|
| 63 |
|
| ਓਹਨਾਂ ਦੇ ਉੱਠਣ ਬੈਠਣ ਤੇ ਧਿਆਨ ਦੇਹ! ਮੈਂ ਹੀ ਓਹਨਾਂ ਦਾ ਰਾਗ ਹਾਂ।। |
|
| 64 |
|
| ਹੇ ਯਹੋਵਾਹ, ਤੂੰ ਓਹਨਾਂ ਨੂੰ, ਓਹਨਾਂ ਦੇ ਹੱਥ ਦੇ ਕੰਮ ਅਨੁਸਾਰ ਵੱਟਾ ਦੇਵੇਂਗਾ। |
|
| 65 |
|
| ਤੂੰ ਓਹਨਾਂ ਦਾ ਮਨ ਸੁੰਨ ਕਰ ਦੇਵੇਂਗਾ, ਆਪਣਾ ਸਰਾਪ ਓਹਨਾਂ ਉੱਤੇ ਦੇਵੇਂਗਾ। |
|
| 66 |
|
| ਤੂੰ ਕ੍ਰੋਧ ਵਿੱਚ ਓਹਨਾਂ ਦਾ ਪਿੱਛਾ ਕਰੇਗਾ, ਅਤੇ ਯਹੋਵਾਹ ਦੇ ਅਕਾਸ਼ ਹੇਠੋਂ ਓਹਨਾਂ ਦਾ ਨਾਸ ਕਰੇਂਗਾ।। |
|
|
|
|