× ਭਾਸ਼ਾ ਯੂਰਪ ਰੂਸੀ ਯੂਕਰੇਨੀਅਨ ਯੂਕਰੇਨੀਅਨ ਪੋਲਿਸ਼ ਸਰਬੀਆਈ ਬਲਗੇਰੀਅਨ ਸਲੋਵਾਕੀਅਨ ਚੈੱਕ ਰੋਮਾਨੀਅਨ ਮੋਲਡੋਵੀਅਨ ਆਜ਼ੇਰਬਾਈਜ਼ਾਨ ਆਰਮੇਨੀਆਈ ਜਾਰਜੀਅਨ ਅਲਬੇਨੀਅਨ ਅਵਰ ਬਸ਼ਕੀਰ ਤਤਾਰ ਚੇਚਨ ਸਲੋਵੇਨੀਆ ਕ੍ਰੋਏਸ਼ੀਅਨ ਇਸਤੋਨੀਅਨ ਲਾਤਵੀਅਨ ਲਿਥੁਆਨੀਅਨ ਹੰਗਰੀਆਈ ਫਿਨਿਸ਼ ਨਾਰਵੇਜੀਅਨ ਸਵੀਡਨੀ ਆਈਸਲੈਂਡਿਕ ਯੂਨਾਨੀ ਮਕਦੂਨੀਅਨ ਜਰਮਨ ਬਾਵੇਰੀਅਨ ਡੱਚ ਡੈਨਿਸ਼ ਵੈਲਸ਼ ਗੈਲਿਕ ਆਇਰਿਸ਼ ਫ੍ਰੈਂਚ ਬਾਸਕ ਕੈਟਲਨ ਇਤਾਲਵੀ ਗੈਲਸੀਅਨ ਰੋਮਨੀ Bosnian ਉੱਤਰ ਅਮਰੀਕਾ ਅੰਗਰੇਜ਼ੀ ਸਾਉਥ ਅਮਰੀਕਾ ਸਪੈਨਿਸ਼ ਪੁਰਤਗਾਲੀ ਗੁਆਰਾਨੀ ਕੇਚੁਆਨ ਆਇਮਾਰਾ ਮੱਧ ਅਮਰੀਕਾ ਜਮੈਕਨ ਨਾਹੁਲਾਟ ਕੋਚੀ Q'eqchi ਹੈਤੀਆਈ ਪੂਰਬੀ ਏਸ਼ੀਆ ਚੀਨੀ ਜਪਾਨੀ ਕੋਰੀਆਈ ਮੰਗੋਲੀਅਨ ਉਇਗੂਰ ਹਮੋਂਗ ਦੱਖਣੀ ਪੂਰਬੀ ਏਸ਼ੀਆ ਮਲੇਸ਼ੀਅਨ ਬਰਮੀਜ਼ ਹਖਾ ਚਿਨ ਨੇਪਾਲੀ ਸੇਬੂਆਨੋ ਤਾਗਾਲੋਗ ਕੰਬੋਡੀਅਨ ਥਾਈ ਇੰਡੋਨੇਸ਼ੀਆਈ ਵੀਅਤਨਾਮੀ ਜਾਵਨੀਜ਼ ਲਾਓ ਇਬਾਨ ਆਈਉ ਮੀਆਂ ਕਚਿਨ ਲਹੂ Aceh Balinese Bugis Pampanga Sasak Shan Waray ਦੱਖਣੀ ਏਸ਼ੀਆ ਹਿੰਦੀ ਔਡਿਆ ਅਵਧੀ ਮਿਜ਼ੋ ਕੰਨੜ ਮਲਿਆਲਮ ਮਰਾਠੀ ਗੁਜਰਾਤੀ ਤਾਮਿਲ ਤੇਲਗੂ ਪੰਜਾਬੀ ਕੁਰੁਖ ਅਸਾਮੀ ਮੈਥਿਲੀ ਬੰਗਾਲੀ ਉਰਦੂ ਸਿੰਹਾਲਾ ਡੋਗਰੀ ਹਰਿਆਣਵੀ ਮੀਤੇਈ ਕੋਣਕਣੀ ਸੰਤਾਲੀ ਸਿੰਧੀ ਕੋਯਾ ਥਾਡੋ ਸੰਸਕ੍ਰਿਤ ਦੇਵਨਾਗਰੀ Adilabad Gondi Ahirani ਬਲੋਚੀ Bundeli Chhattisgarhi Garhwali Kangri Kumaoni Mewari Munda Sadri Seraiki Shekhawati Sylheti ਮੱਧ ਏਸ਼ੀਆ ਕਿਰਗਿਜ਼ ਉਜ਼ਬੇਕ ਤਾਜਿਕ ਤੁਰਕਮਨ ਕਜ਼ਾਖਸਤਾਨ ਕਾਰਕਲਪਕ ਮਧਿਅਪੂਰਵ ਤੁਰਕੀ ਇਬਰਾਨੀ ਅਰਬੀ ਫ਼ਾਰਸੀ ਕੁਰਦੀ ਪਸ਼ਤੋ ਕੋਪਟਿਕ ਅਫਰੀਕਾ ਅਫਰੀਕੀ ਕੋਸਾ ਜੁਲੂ ਨਡੇਬੇਲੇ ਸੋਥੋ ਅਮਹਰਿਕ ਵੋਲੇਟਟਾ ਨਾਈਜੀਰੀਆ ਮੋਸੀ ਇਕਾ ਦਿਨਾ ਕਾਬਲੇ ਇਈ ਸਵਾਹਿਲੀ ਮੋਰਾਕੋ ਸੋਮਾਲੀਅਨ ਸ਼ੋਨਾ ਮੈਡਾਗਾਸਕਰ ਇਗਬੋ ਲਿੰਗਾਲਾ ਬਾਉਲੇ ਸਿਸਵਤੀ ਸੋਂਗਾ ਸਵਾਨਾ ਗੈਂਬੀਆ ਯੋਰੂਬਾ ਕੰਬਾ ਕੀਨੀਆਰਵੰਦਾ ਹਉਸਾ ਚੀਵਾ ਲੂਓ ਮਕੁਆ ਡਿਊਲਾ ਫੁੱਲਫੁੱਲਦੇ ਕੈਲੇਨਜਿਨ ਕਿਕੂਯੂ ਕਿਕਵਾਂਗੋ ਕਿਰੁੰਡੀ ਕ੍ਰਿਓ ਨਾਈਜੀਰੀਅਨ ਪਿਡਗਿਨ ਓਰੋਮੋ ਤਸ਼ਿਲੁਬਾ ਤਸ਼ਿਵੇਂਦਾ ਟਵਾਈ ਉਮਬੁੰਦੂ ਲੱਗਬਾਰਾ ਲੁਗੁਰੂ ਪੁਲਰ ਗੁਸੀ ਮਾਸਾਈ ਤੁਰਕਾਨਾ ਮੋਬਾ ਨੁਅਰ ਸ਼ੀਲੁਕ ਤਮਸ਼ੇਕ ਮਕੌਂਡੇ Bemba Fon Hadiyya Ibibio Kimbundu Kimiiru Lango Liberian Kreyol Lomwe Mende Morisyen Ndau Nyankole Sena Sidamo Soga Songe Sukuma Tarifit Teso Tiv Zande ਆਸਟਰੇਲੀਆ ਮਹਾਂਦੀਪ ਨਿਊਜ਼ੀਲੈਂਡ ਪਾਪੂਆ ਨਿਊ ਗਿਨੀ ਪੁਰਾਣੀਆਂ ਭਾਸ਼ਾਵਾਂ ਅਰਾਮਾਈ ਲਾਤੀਨੀ ਐਸਪੇਰਾਂਤੋ 1 1 1 2000 2000201620192021202220231 1 1 ਇਬਰਾਨੀ ਮੈਥਿਊਮਾਰਕਲੂਕਾਜੌਹਨਰਸੂਲਾਂ ਦੇ ਕਰਤੱਬਰੋਮੀਆਂ1 ਕੁਰਿੰਥੀਆਂ2 ਕੁਰਿੰਥੀਆਂਗਲਾਟੀਆਂਅਫ਼ਸੀਆਂਫ਼ਿਲਪੀਨਕੁਲੁੱਸੀਆਂ1 ਥੱਸਲੁਨੀਕੀਆਂ2 ਥੱਸਲੁਨੀਕੀਆਂ1 ਤਿਮੋਥਿਉਸ2 ਤਿਮੋਥਿਉਸਟਾਈਟਸਫਿਲੇਮੋਨਇਬਰਾਨੀਜੇਮਜ਼1 ਪਤਰਸ2 ਪਤਰਸ1 ਯੂਹੰਨਾ2 ਯੂਹੰਨਾ3 ਯੂਹੰਨਾਯਹੂਦਾਹਪਰਕਾਸ਼ ਦੀ ਪੋਥੀ1 1 1 12 123456789101112131 1 1 : 1 12345678910111213141516171819202122232425262728291 1 1 ਪੰਜਾਬੀ ਬਾਈਬਲ 2000 ਇਬਰਾਨੀ 12 ਨੋਟ ਸੰਭਾਲੋ 1ਸਾਡੇ ਆਲੇ-ਦੁਆਲੇ ਬਹੁਤ ਸਾਰੇ ਨਿਹਚਾਵਾਨ ਲੋਕ ਹਨ। ਉਨ੍ਹਾਂ ਦੀਆਂ ਜ਼ਿੰਦਗੀਆਂ ਸਾਨੂੰ ਦੱਸਦੀਆਂ ਹਨ ਕਿ ਨਿਹਚਾ ਦਾ ਕੀ ਅਰਥ ਹੈ। ਇਸ ਲਈ ਸਾਨੂੰ ਉਨ੍ਹਾਂ ਵਰਗਾ ਹੋਣਾ ਚਾਹੀਦਾ ਹੈ। ਸਾਨੂੰ ਵੀ ਉਹ ਦੌਡ਼ ਲਾਉਣੀ ਚਾਹੀਦੀ ਹੈ ਜਿਹਡ਼ੀ ਸਾਡੇ ਸਾਮ੍ਹਣੇ ਹੈ ਅਤੇ ਕਦੇ ਵੀ ਕੋਸ਼ਿਸ਼ ਕਰਨੀ ਨਹੀਂ ਛੱਡਣੀ ਚਾਹੀਦੀ। ਸਾਨੂੰ ਆਪਣੇ ਜੀਵਨ ਵਿੱਚੋਂ ਉਹ ਹਰ ਚੀਜ਼ ਜਿਹਡ਼ੀ ਸਾਨੂੰ ਰੋਕਦੀ ਹੋਵੇ ਦੂਰ ਕਰ ਦੇਣੀ ਚਾਹੀਦੀ ਹੈ। ਸਾਨੂੰ ਉਸ ਪਾਪ ਨੂੰ ਵੀ ਦੂਰ ਸੁੱਟ ਦੇਣਾ ਚਾਹੀਦਾ ਹੈ ਜਿਹਡ਼ਾ ਸਾਨੂੰ ਆਸਾਨੀ ਨਾਲ ਫ਼ਡ਼ ਲੈਂਦਾ ਹੈ।2ਸਾਨੂੰ ਸਦਾ ਯਿਸੂ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਯਿਸੂ ਸਾਡੀ ਨਿਹਚਾ ਦਾ ਆਗੂ ਹੈ ਅਤੇ ਉਹੀ ਹੈ ਜੋ ਇਸਨੂੰ ਸੰਪੂਰਣ ਕਰਦਾ ਹੈ। ਉਸਨੇ ਸਲੀਬ ਉੱਤੇ ਮੌਤ ਦਾ ਸਾਮ੍ਹਣਾ ਕੀਤਾ। ਪਰ ਯਿਸੂ ਨੇ ਸਲੀਬ ਦੀ ਬੇਇੱਜ਼ਤੀ ਨੂੰ ਇਸ ਤਰ੍ਹਾਂ ਝਲਿਆ ਜਿਵੇਂ ਕਿ ਇਹ ਕੁਝ ਵੀ ਨਹੀਂ ਸੀ। ਉਸਨੇ ਅਜਿਹਾ ਉਸ ਹੁਲਾਸ ਲਈ ਕੀਤਾ ਜਿਹਡ਼ਾ ਪਰਮੇਸ਼ੁਰ ਨੇ ਉਸਦੇ ਸਾਮ੍ਹਣੇ ਰੱਖਿਆ ਸੀ। ਅਤੇ ਹੁਣ ਉਹ ਪਰਮੇਸ਼ੁਰ ਦੇ ਤਖਤ ਦੇ ਸੱਜੇ ਪਾਸੇ ਬੈਠਾ ਹੈ।3ਯਿਸੂ ਬਾਰੇ ਸੋਚੋ। ਜਦੋਂ ਗੁਨਾਹਗਾਰ ਲੋਕ ਉਸਦੇ ਖਿਲਾਫ਼ ਮੰਦੀਆਂ ਗੱਲਾਂ ਕਰ ਰਹੇ ਸਨ ਉਹ ਸਾਬਰ ਸੀ। ਉਸ ਬਾਰੇ ਸੋਚੋ ਤਾਂ ਜੋ ਤੁਸੀਂ ਵੀ ਸਬਰ ਵਾਲੇ ਬਣੋ ਅਤੇ ਕੋਸ਼ਿਸ਼ ਕਰਨੋ ਨਾ ਹਟੋ।4ਤੁਸੀਂ ਪਾਪ ਦੇ ਵਿਰੁੱਧ ਸੰਘਰਸ਼ ਕਰ ਰਹੇ ਹੋ, ਪਰ ਤੁਹਾਡੇ ਸੰਘਰਸ਼ ਅਜੇ ਤੁਹਾਡੇ ਮਾਰੇ ਜਾਣ ਦਾ ਕਾਰਣ ਨਹੀਂ ਬਣੇ।5ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ, ਅਤੇ ਉਹ ਤੁਹਾਨੂੰ ਸਕੂਨ ਪਹੁੰਚਾਣ ਵਾਲੇ ਸ਼ਬਦ ਬੋਲ ਰਿਹਾ ਹੈ। ਤੁਸੀਂ ਉਨ੍ਹਾਂ ਸ਼ਬਦਾਂ ਨੂੰ ਭੁੱਲ ਚੁੱਕੇ ਹੋ; “ਮੇਰੇ ਪੁੱਤਰ, ਜਦੋਂ ਪਰਮੇਸ਼ੁਰ ਤੈਨੂੰ ਅਨੁਸ਼ਾਸਿਤ ਕਰਦਾ ਹੈ, ਤਾਂ ਇਸ ਨੂੰ ਤੁਛ ਨਾ ਜਾਣੀ। ਅਤੇ ਕੋਸ਼ਿਸ਼ ਕਰਨੀ ਛੱਡੀ ਨਾ, ਪ੍ਰਭੂ ਤੈਨੂੰ ਸੌਂਪਦਾ ਹੈ।6ਪ੍ਰਭੂ ਉਸ ਨੂੰ ਸਹੀ ਕਰਦਾ ਜਿਸਨੂੰ ਉਹ ਪਿਆਰ ਕਰਦਾ ਹੈ, ਅਤੇ ਉਹ ਹਰ ਉਸ ਵਿਅਕਤੀ ਨੂੰ ਸਜ਼ਾ ਦਿੰਦਾ ਹੈ ਜਿਸਨੂੰ ਉਹ ਆਪਣੇ ਪੁੱਤਰ ਦੀ ਤਰ੍ਹਾਂ ਕਬੂਲਦਾ ਹੈ।” ਕਹਾਉਤਾਂ 3:11-127ਇਸ ਲਈ ਦੁਖਾਂ ਨੂੰ ਇੰਝ ਝੱਲੋ ਜਿਵੇਂ ਕਿ ਇਹ ਅਨੁਸ਼ਾਸਨ ਹੋਣ। ਪਰਮੇਸ਼ੁਰ ਤੁਹਾਡੇ ਨਾਲ ਪੁੱਤਰਾਂ ਵਰਗਾ ਵਿਹਾਰ ਕਰ ਰਿਹਾ ਹੈ। ਕੀ ਅਜਿਹੇ ਕੋਈ ਬੱਚੇ ਹਨ ਪਿਉਵਾਂ ਦੁਆਰਾ ਅਨੁਸ਼ਾਸਿਤ ਨਹੀਂ ਕੀਤੇ ਗਏ।8ਸਾਰੇ ਬਚਿਆਂ ਨੂੰ ਅਨੁਸ਼ਾਸਿਤ ਕੀਤਾ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਕਦੇ ਵੀ ਅਨੁਸ਼ਾਸਿਤ ਕੀਤੇ ਗਏ, ਫ਼ੇਰ ਤੁਸੀਂ ਸੱਚੇ ਬੱਚੇ ਨਹੀਂ ਹੋ, ਇਸ ਦੀ ਜਗ਼੍ਹਾ, ਤੁਸੀਂ ਨਜਾਇਜ਼ ਬੱਚੇ ਹੋ।9ਹਾਲਾਂ ਕਿ ਧਰਤੀ ਉੱਪਰ ਸਾਡੇ ਸਾਰਿਆਂ ਦੇ ਪਿਤਾ ਸਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ। ਅਸੀਂ ਅਜੇ ਵੀ ਉਨ੍ਹਾਂ ਦਾ ਆਦਰ ਕੀਤਾ। ਇਸ ਲਈ ਸਾਡੇ ਲਈ ਆਤਮਿਆਂ ਦੇ ਪਿਤਾ ਦੁਆਰਾ ਦਿੱਤੇ ਅਨੁਸ਼ਾਸਨ ਨੂੰ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਣ ਹੈ। ਜੇ ਅਸੀਂ ਅਜਿਹਾ ਕਰਾਂਗੇ ਤਾਂ ਸਾਡੇ ਕੋਲ ਜੀਵਨ ਹੋਵੇਗਾ।10ਸਾਡੇ ਧਰਤੀ ਉੱਪਰਲੇ ਪਿਉਵਾਂ ਨੇ ਸਾਨੂੰ ਥੋਡ਼ੇ ਸਮੇਂ ਲਈ ਅਨੁਸ਼ਾਸਿਤ ਕੀਤਾ। ਉਨ੍ਹਾਂ ਨੇ ਸਾਨੂੰ ਉਸੇ ਢੰਗ ਵਿੱਚ ਅਨੁਸ਼ਾਸਿਤ ਕੀਤਾ ਜਿਹਡ਼ਾ ਉਨ੍ਹਾਂ ਨੇ ਸਭ ਤੋਂ ਉੱਤਮ ਸਮਝਿਆ। ਪਰ ਪਰਮੇਸ਼ੁਰ ਸਾਡੀ ਸਹਾਇਤਾ ਕਰਨ ਲਈ ਸਾਨੂੰ ਸਜ਼ਾ ਦਿੰਦਾ ਹੈ, ਤਾਂ ਜੋ ਅਸੀਂ ਉਸੇ ਵਾਂਗ ਪਵਿੱਤਰ ਬਣ ਸਕੀਏ।11ਜਦੋਂ ਅਸੀਂ ਅਨੁਸ਼ਾਸਿਤ ਹੁੰਦੇ ਹਾਂ, ਇਹ ਸਾਡੇ ਲਈ ਪ੍ਰਸ਼ੰਸਾ ਨਹੀਂ ਲਿਆਉਂਦਾ, ਜਦਕਿ ਇਹ ਦਰਦ ਲਿਆਉਂਦਾ ਹੈ। ਪਰ ਬਾਦ ਵਿੱਚ, ਜਦੋਂ ਅਸੀਂ ਉਸ ਅਨੁਸ਼ਾਸਨ ਤੋਂ ਕੁਝ ਸਿਖ ਲੈਂਦੇ ਹਾਂ, ਅਸੀਂ ਸ਼ੁਰੂਆਤ ਤੋਂ ਸਹੀ ਢੰਗ ਵਿੱਚ ਜਿਉਣ ਲਈ ਸ਼ਾਂਤੀ ਪ੍ਰਾਪਤ ਕਰਦੇ ਹਾਂ।12ਤੁਸੀਂ ਕਮਜ਼ੋਰ ਹੋ ਚੁੱਕੇ ਹੋ। ਇਸ ਲਈ ਆਪਣੇ ਆਪ ਨੂੰ ਇੱਕ ਵਾਰ ਫ਼ੇਰ ਮਜ਼ਬੂਤ ਬਣਾਓ।13ਠੀਕ ਤਰੀਕੇ ਨਾਲ ਤੁਰੋ ਤਾਂ ਜੋ ਤੁਸੀਂ ਮੁਕਤੀ ਪ੍ਰਾਪਤ ਕਰ ਸਕੋ ਅਤੇ ਤੁਹਾਡੀਆਂ ਕਮਜ਼ੋਰੀਆਂ ਤੁਹਾਨੂੰ ਗੁਆਚਣ ਨਹੀਂ ਦੇਣਗੀਆਂ।14ਸਮੂਹ ਲੋਕਾਂ ਨਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰੋ। ਅਤੇ ਪਾਪ ਤੋਂ ਮੁਕਤ ਜੀਵਨ ਜਿਉਣ ਦੀ ਕੋਸ਼ਿਸ਼ ਕਰੋ। ਜੇ ਕਿਸੇ ਵਿਅਕਤੀ ਦਾ ਜੀਵਨ ਪਵਿੱਤਰ ਨਹੀਂ ਹੈ, ਉਹ ਕਦੀ ਵੀ ਪ੍ਰਭੂ ਨੂੰ ਨਹੀਂ ਵੇਖੇਗਾ।15ਸਾਵਧਾਨ ਰਹੋ ਕਿ ਕੋਈ ਵੀ ਵਿਅਕਤੀ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਵਿੱਚ ਅਸਫ਼ਲ ਨਾ ਹੋਵੇ। ਸਾਵਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਕੌਡ਼ੀ ਬੂਟੀ ਵਰਗਾ ਨਾ ਬਣ ਜਾਵੇ। ਅਜਿਹਾ ਵਿਅਕਤੀ ਤੁਹਾਡੇ ਸਾਰੇ ਸਮੂਹ ਨੂੰ ਗੰਦਾ ਕਰ ਸਕਦਾ ਹੈ।16ਸਾਵਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਜਿਨਸੀ ਪਾਪ ਨਾ ਕਰੇ। ਸਾਵਧਾਨ ਰਹੋ ਕਿ ਕੋਈ ਵੀ ਏਸਾਉ ਵਰਗਾ ਨਹੀਂ ਜਿਸਨੇ ਕਦੇ ਵੀ ਪਰਮੇਸ਼ੁਰ ਬਾਰੇ ਨਹੀਂ ਸੋਚਿਆ। ਏਸਾਉ ਜੇਠਾ ਪੁੱਤਰ ਸੀ ਅਤੇ ਉਹ ਉਸ ਸਾਰੇ ਕਾਸੇ ਦਾ ਉੱਤਰਾਧਿਕਾਰੀ ਹੋਣ ਵਾਲਾ ਸੀ, ਜੋ ਉਸਦੇ ਪਿਤਾ ਦਾ ਸੀ। ਪਰ ਏਸਾਉ ਨੇ ਇਹ ਸਭ ਕੁਝ ਸਿਰਫ਼ ਇੱਕ ਡੰਗ ਭੋਜਨ ਦੀ ਖਾਤਿਰ ਵੇਚ ਦਿੱਤਾ।17ਯਾਦ ਕਰੋ ਕਿ ਇਹ ਕਰਨ ਤੋਂ ਬਾਦ ਏਸਾਉ ਨੇ ਚਾਹਿਆ ਕਿ ਉਹ ਆਪਣੇ ਪਿਤਾ ਦੀ ਅਸੀਸ ਲਵੇ। ਏਸਾਉ ਇਹ ਅਸੀਸ ਇੰਨੀ ਤੀਬਰਤਾ ਨਾਲ ਚਾਹੁੰਦਾ ਸੀ ਕਿ ਉਹ ਰੋ ਪਿਆ। ਪਰ ਉਸਦੇ ਪਿਤਾ ਨੇ ਉਸਨੂੰ ਅਸੀਸ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਏਸਾਉ ਦੇ ਕੋਲ ਕੋਈ ਅਜਿਹਾ ਤਰੀਕਾ ਨਹੀਂ ਸੀ ਜਿਸ ਨਾਲ ਉਹ ਆਪਣੇ ਕੀਤੇ ਨੂੰ ਤਬਦੀਲ ਕਰ ਸਕਦਾ।18ਤੁਸੀਂ ਇੱਕ ਨਵੀਂ ਥਾਂ ਤੇ ਆਏ ਹੋ। ਇਹ ਸਥਾਨ ਉਸ ਪਹਾਡ਼ ਵਰਗੀ ਨਹੀਂ ਜਿਥੇ ਇਜ਼੍ਰਾਏਲ ਦੇ ਲੋਕ ਆਏ ਸਨ। ਤੁਸੀਂ ਉਸ ਪਹਾਡ਼ ਤੇ ਨਹੀਂ ਆਏ ਹੋ ਜਿਸਨੂੰ ਤੁਸੀਂ ਛੂਹ ਸਕਦੇ ਹੋ ਅਤੇ ਉਸਤੇ ਜਿਹਡ਼ਾ ਅੱਗ ਨਾਲ ਬਲ ਰਿਹਾ ਹੈ। ਤੁਸੀਂ ਉਸ ਸਥਾਨ ਤੇ ਨਹੀਂ ਆਏ ਹੋ ਜਿਥੇ ਅੰਧਕਾਰ, ਉਦਾਸੀ ਅਤੇ ਤੁਫ਼ਾਨ ਹਨ।19ਉਥੇ ਕੋਈ ਤੂਰ੍ਹੀ ਦੀ ਅਵਾਜ਼ ਨਹੀਂ ਹੈ ਅਤੇ ਨਾ ਹੀਕੋਈ ਸ਼ਬਦ ਉਚਾਰਨ ਵਾਲੀ ਅਵਾਜ਼ ਹੈ ਜਿਵੇਂ ਉਨ੍ਹਾਂ ਲੋਕਾਂ ਨੇ ਸੁਣੀ ਸੀ। ਜਦੋਂ ਉਨ੍ਹਾਂ ਲੋਕਾਂ ਨੇ ਉਹ ਅਵਾਜ਼ ਸੁਣੀ, ਉਨ੍ਹਾਂ ਨੇ ਫ਼ੇਰ ਕਦੀ ਵੀ ਹੋਰ ਅਜਿਹਾ ਸ਼ਬਦ ਨਾ ਸੁਨਣ ਦੀ ਬੇਨਤੀ ਕੀਤੀ।20ਉਹ ਇਸ ਆਦੇਸ਼ ਨੂੰ ਸੁਣਨਾ ਬਰਦਾਸ਼ਤ ਨਾ ਕਰ ਸਕੇ; “ਜੇ ਕੋਈ ਵੀ ਚੀਜ਼, ਇੱਕ ਜਾਨਵਰ ਵੀ, ਇਸ ਪਹਾਡ਼ ਨੂੰ ਛੂਂਹਦਾ ਹੈ ਇਹ ਪਥ੍ਥਰਾਂ ਨਾਲ ਮਾਰਿਆ ਜਾਣਾ ਚਾਹੀਦਾ।”21ਜਿਹਡ਼ੀਆਂ ਗੱਲਾਂ ਉਨ੍ਹਾਂ ਲੋਕਾਂ ਨੇ ਦੇਖੀਆਂ ਇੰਨੀਆਂ ਭਿਆਨਕ ਸਨ ਕਿ ਮੂਸਾ ਨੇ ਆਖਿਆ ਸੀ, “ਮੈਂ ਡਰ ਨਾਲ ਕੰਬ ਰਿਹਾ ਹਾਂ।”22ਪਰ ਪਰ ਤੁਸੀਂ ਇਸ ਤਰ੍ਹਾਂ ਦੇ ਸਥਾਨ ਤੇ ਨਹੀਂ ਆਏ ਹੋ। ਜਿਸ ਨਵੇਂ ਥਾਂ ਤੇ ਤੁਸੀਂ ਆਏ ਹੋ ਉ ਸੀਯੋਨ ਪਹਾਡ਼ ਹੈ। ਤੁਸੀਂ ਜਿਉਂਦੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਆਏ ਹੋ, ਜੋ ਕਿ ਸਵਰਗੀ ਯਰੂਸ਼ਲਮ ਹੈ। ਤੁਸੀਂ ਹੁਲਾਸ ਨਾਲ ਭਰੇ ਹਜ਼ਾਰਾਂ ਦੂਤਾਂ ਦੇ ਇਕਠ ਦੀ ਜਗ਼੍ਹਾ ਤੇ ਆਏ ਹੋ।23ਤੁਸੀਂ ਪਰਮੇਸ਼ੁਰ ਦੇ ਪਹਿਲਾਂ ਜਨਮੇ ਪੁੱਤਰਾਂ ਦੀ ਸਭਾ ਵਿੱਚ ਆਏ ਹੋ। ਉਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ। ਤੁਸੀਂ ਪਰਮੇਸ਼ੁਰ ਵੱਲ ਆਏ ਹੋ ਜਿਹਡ਼ਾ ਸਮੂਹ ਲੋਕਾਂ ਦਾ ਨਿਆਂ ਪਾਲਕ ਹੈ। ਅਤੇ ਤੁਸੀਂ ਉਨ੍ਹਾਂ ਚੰਗੇ ਲੋਕਾਂ ਦੇ ਆਤਮਿਆਂ ਕੋਲ ਆਏ ਹੋ ਜਿਨ੍ਹਾਂ ਨੂੰ ਸੰਪੂਰਣ ਬਣਾ ਦਿੱਤਾ ਗਿਆ ਹੈ।24ਤੁਸੀਂ ਯਿਸੂ ਕੋਲ ਆਏ ਹੋ। ਜੋ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਨਵਾਂ ਕਰਾਰ ਲੈਕੇ ਆਇਆ ਹੈ। ਤੁਸੀਂ ਉਸ ਛਿਡ਼ਕੇ ਹੋਏ ਲਹੂ ਕੋਲ ਆਏ ਹੋ ਜਿਹਡ਼ਾ ਸਾਨੂੰ ਏਬਲ ਦੇ ਲਹੂ ਨਾਲੋਂ ਬਿਹਤਰ ਗੱਲਾਂ ਬਾਰੇ ਦੱਸਦਾ ਹੈ।25ਸਾਵਧਾਨ ਰਹੋ ਅਤੇ ਜਦੋਂ ਪਰਮੇਸ਼ੁਰ ਬੋਲਦਾ ਹੋਵੇ ਤਾਂ ਸੁਣਨ ਤੋਂ ਇਨਕਾਰ ਨਾ ਕਰੋ। ਉਨ੍ਹਾਂ ਲੋਕਾਂ ਨੇ ਉਸ ਨੂੰ ਉਦੋਂ ਸੁਣਨਾ ਛੱਡ ਦਿੱਤਾ ਜਦੋਂ ਉਸਨੇ ਉਨ੍ਹਾਂ ਨੂੰ ਧਰਤੀ ਉੱਪਰ ਚਿਤਾਵਨੀ ਦਿੱਤੀ ਸੀ। ਅਤੇ ਉਹ ਲੋਕ ਨਹੀਂ ਬਚ ਸਕੇ। ਹੁਣ ਪਰਮੇਸ਼ੁਰ ਸਵਰਗ ਵਿੱਚੋਂ ਗੱਲ ਬੋਲ ਰਿਹਾ ਹੈ। ਇਸ ਲਈ ਹੁਣ ਇਹ ਉਨ੍ਹਾਂ ਲੋਕਾਂ ਲਈ ਹੋਰ ਮਾਡ਼ੀ ਹੋਵੇਗੀ ਜਿਹਡ਼ੇ ਉਸਨੂੰ ਸੁਣਨ ਤੋਂ ਇਨਕਾਰ ਕਰਦੇ ਹਨ।26ਜਿਸ ਸਮੇਂ ਉਹ ਬੋਲਿਆ, ਉਸਦੀ ਆਵਾਜ਼ ਨੇ ਧਰਤੀ ਹਿਲਾ ਦਿੱਤੀ। ਪਰ ਹੁਣ ਉਸਨੇ ਵਾਦਾ ਕੀਤਾ ਹੈ, “ਇੱਕ ਵਾਰ ਫ਼ੇਰ ਮੈਂ ਧਰਤੀ ਨੂੰ ਹਿਲਾ ਦਿਆਂਗਾ। ਪਰ ਮੈਂ ਸਵਰਗ ਨੂੰ ਵੀ ਹਿਲਾ ਦਿਆਂਗਾ।”27ਇਹ ਬਚਨ ਕਿ “ਇੱਕ ਵਾਰੀ ਫ਼ੇਰ” ਸਾਨੂੰ ਸਾਫ਼ ਦਰਸ਼ਾਉਂਦੇ ਹਨ ਕਿ ਹਰ ਚੀਜ਼ ਜਿਹਡ਼ੀ ਬਣਾਈ ਗਈ ਸੀ ਤਬਾਹ ਹੋ ਜਾਵੇਗੀ। ਇਹ ਚੀਜ਼ਾਂ ਹਨ ਜਿਹਡ਼ੀਆਂ ਹਿਲਾਈਆਂ ਜਾ ਸਕਦੀਆਂ ਹਨ। ਅਤੇ ਸਿਰਫ਼ ਉਹੀ ਚੀਜ਼ਾਂ ਜੋ ਹਿਲਾਈਆਂ ਨਹੀਂ ਜਾ ਸਕਦੀਆਂ, ਸਦੀਵੀ ਰਹਿਣਗੀਆਂ।28ਸਾਨੂੰ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਨਾ ਹਿੱਲਣ ਵਾਲੀ ਬਾਦਸ਼ਾਹਤ ਹੈ। ਸਾਨੂੰ ਪਰਮੇਸ਼ੁਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਉਸ ਢੰਗ ਨਾਲ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ ਜੋ ਉਸਨੂੰ ਪ੍ਰਸੰਨ ਕਰਦਾ ਹੈ। ਸਾਨੂੰ ਸ਼ਰਧਾ ਅਤੇ ਡਰ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ।29ਕਿਉਂਕਿ ਸਾਡਾ ਪਰਮੇਸ਼ੁਰ ਉਸ ਅੱਗ ਵਰਗਾ ਹੈ ਜਿਹਡ਼ੀ ਤਬਾਹ ਕਰ ਸਕਦੀ ਹੈ।Punjabi Bible 2000 NT: © 2000 Bible League International; OT: © 2002 Bible League International ਪੰਜਾਬੀ ਬਾਈਬਲ 2000 ਇਬਰਾਨੀ 12 00:00:00 00:00:00 0.5x 2.0x https://beblia.bible:81/BibleAudio/punjabi/hebrews/012.mp3 13 12