ਇਕ ਸਾਲ ਵਿਚ ਬਾਈਬਲ ਅਗਸਤ 14ਜੌਬ 19:1-291. ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ,2. ਤੁਸੀਂ ਕਦ ਤੀਕ ਮੇਰੀ ਜਾਨ ਨੂੰ ਸਤਾਓਗੇ, ਅਤੇ ਮੈਨੂੰ ਗੱਲਾਂ ਨਾਲ ਚੁਰ ਚਾਰ ਕਰੋਗੇ?3. ਹੁਣ ਦਸ ਵਾਰ ਤੁਸੀਂ ਮੈਨੂੰ ਲੱਜਿਆਵਾਨ ਕੀਤਾ, ਤੁਸੀਂ ਸ਼ਰਮ ਨਹੀਂ ਖਾਂਦੇ ਜੋ ਤੁਸੀਂ ਮੇਰੇ ਨਾਲ ਸਖਤੀ ਕਰਦੇ ਹੋ?4. ਸੱਚ ਮੰਨੋ ਭਈ ਮੈਥੋਂ ਭੁੱਲ ਹੋਈ, ਮੇਰੀ ਭੁੱਲ ਮੇਰੇ ਨਾਲ ਹੀ ਰਹਿੰਦੀ ਹੈ।5. ਜੇ ਤੁਸੀਂ ਸੱਚ ਮੁੱਚ ਮੇਰੇ ਵਿਰੁੱਧ ਆਪਣੇ ਆਪ ਨੂੰ ਵਡਿਆਉਂਦੇ ਹੋ, ਅਤੇ ਮੇਰੇ ਉੱਤੇ ਹਰਫ਼ ਲਾ ਕੇ ਬਹਿਸ ਕਰਦੇ ਹੋ,6. ਤਾਂ ਹੁਣ ਜਾਣ ਲਓ ਭਈ ਪਰਮੇਸ਼ੁਰ ਹੀ ਨੇ ਮੈਨੂੰ ਨਿਵਾਇਆ, ਅਤੇ ਮੈਨੂੰ ਆਪਣੇ ਜਾਲ ਵਿੱਚ ਫਸਾਇਆ ਹੈ।।7. ਵੋਖੋ, ਮੈਂ ਪੁਕਾਰਦਾ ਹਾਂ, “ਜ਼ੁਲਮ, ਜ਼ੁਲਮ!” ਪਰ ਮੈਨੂੰ ਉੱਤਰ ਕੋਈ ਨਹੀਂ, ਮੈਂ ਦੁਹਾਈ ਦਿੰਦਾ ਹਾਂ ਪਰ ਨਿਆਉਂ ਨਹੀਂ!8. ਉਹ ਨੇ ਮੇਰੇ ਰਾਹ ਨੂੰ ਬੰਦ ਕੀਤਾ ਭਈ ਮੈਂ ਲੰਘ ਨਾ ਸੱਕਾਂ, ਅਤੇ ਮੇਰੇ ਰਸਤਿਆਂ ਨੂੰ ਅਨ੍ਹੇਰ ਕਰ ਦਿੱਤਾ ਹੈ।9. ਉਹ ਨੇ ਮੇਰਾ ਪਰਤਾਪ ਮੇਰੇ ਉੱਤੋਂ ਲਾਹ ਲਿਆ, ਅਤੇ ਮੇਰੇ ਸਿਰ ਦਾ ਮੁਕਟ ਲੈ ਲਿਆ ਹੈ।10. ਉਹ ਨੇ ਮੈਨੂੰ ਚੌਹਾਂ ਪਾਸਿਆਂ ਤੋਂ ਤੋੜ ਸੁੱਟਿਆ ਅਤੇ ਮੈਂ ਤਾਂ ਚੱਲਦਾ ਹੋਇਆ, ਅਤੇ ਮੇਰੇ ਵਿਸਵਾਸ ਨੂੰ ਰੁੱਖ ਵਾਂਙੁ ਪੁੱਟਿਆ ਹੈ।11. ਉਹ ਨੇ ਆਪਣੇ ਕ੍ਰੋਧ ਨੂੰ ਮੇਰੇ ਉੱਤੇ ਭੜਕਾਇਆ ਹੈ, ਅਤੇ ਮੈਨੂੰ ਆਪਣੇ ਵਿਰੋਧੀਆਂ ਵਿੱਚ ਗਿਣ ਲਿਆ ਹੈ!12. ਉਹ ਦੇ ਜੱਥੇ ਇਕੱਠੇ ਹੋ ਕੇ ਆਉਂਦੇ, ਅਤੇ ਮੇਰੇ ਵਿਰੁੱਧ ਆਪਣਾ ਰਾਹ ਤਿਆਰ ਕਰਦੇ ਹਨ, ਅਤੇ ਮੇਰੇ ਤੰਬੂ ਦੇ ਆਲੇ ਦੁਆਲੇ ਡੇਰੇ ਲਾਉਂਦੇ ਹਨ।13. ਉਹ ਨੇ ਮੇਰੇ ਭਰਾ ਮੈਥੋਂ ਦੂਰ ਕਰ ਦਿੱਤੇ, ਅਤੇ ਮੇਰੇ ਜਾਣ ਪਛਾਣ ਮੈਥੋਂ ਬਿਲਕੁਲ ਬਿਗਾਨੇ ਹੋ ਗਏ।।14. ਮੇਰੇ ਅੰਗ ਸਾਕ ਕੰਮ ਨਾ ਆਏ, ਅਤੇ ਮੇਰੇ ਜਾਣ ਪਛਾਣ ਮੈਨੂੰ ਭੁੱਲ ਗਏ।15. ਮੇਰੇ ਘਰ ਦੇ ਰਹਿਣ ਵਾਲੇ ਸਗੋਂ ਮੇਰੀਆਂ ਗੋਲੀਆਂ ਵੀ ਮੈਨੂੰ ਓਪਰਾ ਗਿਣਦੇ ਹਨ, ਉਨ੍ਹਾਂ ਦੀ ਨਿਗਾਹ ਵਿੱਚ ਮੈਂ ਪਰਦੇਸ਼ੀ ਹਾਂ।16. ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਪਰ ਉਹ ਜਵਾਬ ਨਹੀਂ ਦਿੰਦਾ, ਮੈਨੂੰ ਆਪਣੇ ਮੂੰਹ ਨਾਲ ਉਹ ਦੀ ਮਿਨੰਤ ਕਰਨੀ ਪੈਦੀ ਹੈ।17. ਮੇਰਾ ਸਾਹ ਮੇਰੀ ਤੀਵੀਂ ਲਈ ਘਿਣਾਉਣਾ ਹੈ, ਅਤੇ ਮੇਰੀ ਅਰਜੋਈ ਮੇਰੀ ਮਾਂ ਦੇ ਬੱਚਿਆਂ ਲਈ!18. ਮੁੰਡੇ ਵੀ ਮੈਨੂੰ ਤੁੱਛ ਜਾਣਦੇ ਹਨ, ਜੇ ਮੈਂ ਉੱਠਾਂ ਤਾਂ ਓਹ ਮੇਰੇ ਉੱਤੇ ਬੋਲੀਆਂ ਮਾਰਦੇ ਹਨ!19. ਮੇਰੇ ਸਾਰੇ ਬੁੱਕਲ ਦੇ ਯਾਰ ਮੈਥੋਂ ਸੂਗਦੇ ਹਨ, ਅਤੇ ਮੇਰੇ ਪਿਆਰੇ ਮੈਥੋਂ ਫਿਰ ਗਏ ਹਨ।20. ਮੇਰੀਆਂ ਹੱਡੀਆਂ ਮੇਰੀ ਖੱਲ ਅਤੇ ਮੇਰੇ ਮਾਸ ਵਿੱਚ ਸੁੰਗੜ ਗਈਆਂ ਹਨ, ਅਤੇ ਮੈਂ ਆਪਣੇ ਦੰਦਾਂ ਦੀ ਖੱਲ ਨਾਲ ਬਚ ਗਿਆ!21. ਹੇ ਮੇਰੇ ਮਿੱਤਰੋ, ਮੇਰੇ ਉੱਤੇ ਤਰਸ ਖਾਓ, ਤਰਸ ਖਾਓ, ਕਿਉਂ ਜੋ ਪਰਮੇਸ਼ੁਰ ਦੇ ਹੱਥ ਨੇ ਮੈਨੂੰ ਛੋਹਿਆ ਹੈ!22. ਤੁਸੀਂ ਪਰਮੇਸ਼ੁਰ ਵਾਂਙੁ ਕਿਉਂ ਮੇਰੇ ਪਿੱਛੇ ਪਏ ਹੋ? ਅਤੇ ਮੇਰੇ ਮਾਸ ਤੇ ਕਿਉਂ ਬੱਸ ਨਹੀਂ ਕਰਦੇ?।।23. ਕਾਸ਼ ਕਿ ਹੁਣ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ! ਕਾਸ਼ ਕਿ ਪੋਥੀ ਵਿੱਚ ਉਨ੍ਹਾਂ ਦੀ ਲਿਖਤ ਹੁੰਦੀ,24. ਕਿ ਓਹ ਲੋਹੇ ਦੀ ਲਿਖਣ ਨਾਲ ਤੇ ਸਿੱਕੇ ਨਾਲ, ਸਦਾ ਲਈ ਚਟਾਨ ਵਿੱਚ ਉੱਕਰੀਆਂ ਜਾਂਦੀਆਂ!25. ਮੈਂ ਤਾਂ ਜਾਣਦਾ ਹਾਂ ਭਈ ਮੇਰਾ ਨਿਸਤਾਰਾ ਦੇਣ ਵਾਲਾ ਜੀਉਂਦਾ ਹੈ, ਅਤੇ ਓੜਕ ਨੂੰ ਉਹ ਖ਼ਾਕ ਉੱਤੇ ਖੜਾ ਹੋਵੇਗਾ,26. ਅਤੇ ਆਪਣੇ ਇਸ ਖੱਲ ਦੇ ਨਾਸ ਹੋਣ ਦੇ ਮਗਰੋਂ ਮੈਂ ਆਪਣੇ ਮਾਸ ਤੋਂ ਬਿਨਾ ਪਰਮੇਸ਼ੁਰ ਨੂੰ ਵੇਖਾਂਗਾ,27. ਜਿਹ ਨੂੰ ਮੈਂ ਆਪਣੀ ਵੱਲ ਵੇਖਾਂਗਾ, ਅਤੇ ਮੇਰੀਆਂ ਅੱਖਾਂ ਵੇਖਣਗੀਆਂ, ਕਿ ਉਹ ਗੈਰ ਨਹੀਂ,- ਮੇਰੇ ਗੁਰਦੇ ਮੇਰੇ ਵਿੱਚੋਂ ਨਾਸ ਹੋ ਗਏ!28. ਜੇ ਤੁਸੀਂ ਆਖੋ ਭਈ ਕਿੱਦਾਂ ਅਸੀਂ ਉਹ ਦੇ ਪਿੱਛੇ ਪਵਾਂਗੇ! ਭਾਵੇਂ ਈ ਮੁੱਢ ਦੀ ਗੱਲ ਮੇਰੇ ਵਿੱਚ ਪਾਈ ਜਾਵੇ,-29. ਤਾਂ ਤੁਸੀਂ ਤਲਵਾਰ ਦੀ ਧਾਰ ਤੋਂ ਡਰੋ, ਕਿਉਂ ਜੋ ਕਹਿਰ ਤਲਵਾਰ ਦੇ ਡੰਨਾਂ ਜੋਗ ਹੈ, ਤਾਂ ਜੋ ਤੁਸੀਂ ਜਾਣ ਲਓ ਭਈ ਅਦਾਲਤ ਹੁੰਦੀ ਹੈ!ਜੌਬ 20:1-291. ਤਦ ਸੋਫ਼ਰ ਨਅਮਾਤੀ ਨੇ ਉੱਤਰ ਦੇ ਕੇ ਆਖਿਆ,2. ਤਦੇ ਮੇਰੇ ਸੋਚ ਮੈਨੂੰ ਜੁਆਬ ਦਿੰਦੇ ਹਨ, ਮੇਰੇ ਅੰਦਰ ਦੇ ਛੋਹਲਾਪਣ ਦੇ ਕਾਰਨ।3. ਮੈਂ ਉਹ ਝਿੜਕੀ ਸੁਣਦਾ ਜੋ ਮੈਨੂੰ ਸ਼ਰਮਿੰਦਾ ਕਰਦੀ ਹੈ, ਅਤੇ ਮੇਰਾ ਆਤਮਾ ਮੇਰੀ ਬੁੱਧੀ ਨਾਲ ਮੈਨੂੰ ਉੱਤਰ ਦਿੰਦਾ ਹੈ।।4. ਕੀ ਤੂੰ ਏਹ ਮੁੱਢ ਤੋਂ ਨਹੀਂ ਜਾਣਦਾ, ਜਦ ਤੋਂ ਆਦਮੀ ਧਰਤੀ ਉੱਤੇ ਰੱਖਿਆ ਗਿਆ,5. ਭਈ ਦੁਸ਼ਟਾਂ ਦਾ ਜੈਕਾਰਾ ਥੋੜੇ ਚਿਰ ਲਈ ਹੈ, ਅਤੇ ਕੁਧਰਮੀਆਂ ਦਾ ਅਨੰਦ ਇੱਕ ਪਲਕ ਦਾ ਹੈ?6. ਜੇ ਉਹ ਦੀ ਉਚਿਆਈ ਅਕਾਸ਼ ਤੀਕ ਵੀ ਪੁੱਜੇ, ਅਤੇ ਉਹ ਦਾ ਸਿਰ ਬੱਦਲਾਂ ਨੂੰ ਜਾ ਲੱਗੇ,7. ਤਾਂ ਵੀ ਉਹ ਆਪਣੇ ਬਿਸ਼ਟੇ ਵਾਂਙੁ ਸਦਾ ਲਈ ਨਾਸ਼ ਹੋ ਜਾਏਗਾ, ਉਹ ਦੇ ਵੇਖਣ ਵਾਲੇ ਆਖਣਗੇ, ਉਹ ਕਿੱਥੇ ਹੈ?8. ਉਹ ਸੁਫ਼ਨੇ ਵਾਂਙੁ ਉੱਡ ਜਾਏਗਾ, ਅਤੇ ਲੱਭੇਗਾ ਨਾ, ਅਤੇ ਰਾਤ ਦੀ ਦਰਿਸ਼ਟੀ ਵਾਂਙੁ ਉਹ ਭੱਜ ਜਾਏਗਾ।9. ਅੱਖ ਨੇ ਉਹ ਨੂੰ ਝਾਕਿਆ ਪਰ ਫੇਰ ਨਹੀਂ ਝਾਕੇਗੀ, ਅਤੇ ਉਹ ਦੀ ਥਾਂ ਉਹ ਨੂੰ ਫੇਰ ਨਾ ਵੇਖੇਗੀ,10. ਉਹ ਦੇ ਬੱਚੇ ਗ਼ਰੀਬਾਂ ਤੋਂ ਮਦਦ ਮੰਗਣਗੇ, ਅਤੇ ਉਹ ਦੇ ਹੀ ਹੱਥ ਉਹ ਦਾ ਮਾਲ ਧਨ ਮੋੜਨਗੇ।11. ਉਹ ਦੀਆਂ ਹੱਡੀਆਂ ਜੁਆਨੀ ਦੇ ਬਲ ਨਾਲ ਭਰੀਆਂ ਹੋਈਆਂ ਤਾਂ ਹਨ, ਪਰ ਉਹ ਉਸ ਦੇ ਨਾਲ ਖਾਕ ਵਿੱਚ ਜਾ ਲੇਟੇਗੀ।12. ਭਾਵੇਂ ਬੁਰਿਆਈ ਉਹ ਦੇ ਮੂੰਹ ਵਿੱਚ ਮਿੱਠੀ ਲਗੇ, ਅਤੇ ਉਹ ਆਪਣੀ ਜੀਭ ਦੇ ਹੇਠ ਉਹ ਨੂੰ ਲੁਕਾਵੇ,-13. ਭਾਵੇਂ ਉਹ ਉਸ ਨੂੰ ਬਚਾ ਰੱਖੇ ਅਤੇ ਛੱਡੇ ਨਾ, ਅਤੇ ਆਪਣੇ ਸੰਘ ਵਿੱਚ ਦਬਾ ਰੱਖੇ,14. ਤਾਂ ਵੀ ਉਹ ਦੀ ਰੋਟੀ ਉਹ ਦੀਆਂ ਆਂਦਰਾਂ ਵਿੱਚ ਬਦਲ ਜਾਂਦੀ ਹੈ, ਉਹ ਉਹ ਦੇ ਅੰਦਰ ਸੱਪਾਂ ਦਾ ਜਹਿਰ ਹੋ ਜਾਂਦਾ ਹੈ।15. ਉਹ ਦੌਲਤ ਨੂੰ ਨਿਗਲ ਤਾਂ ਗਿਆ ਪਰ ਉਹ ਨੂੰ ਫਿਰ ਉਗਲੱਛੇਗਾ, ਪਰਮੇਸ਼ੁਰ ਉਹ ਨੂੰ ਉਹ ਦੇ ਪੇਟੋਂ ਕੱਢ ਲਏਗਾ।16. ਉਹ ਨਾਗਾਂ ਦਾ ਸਿਰ ਚੂਸੇਗਾ, ਸੱਪ ਦਾ ਡੰਗ ਉਹ ਨੂੰ ਮਾਰ ਸਿੱਟੇਗਾ!17. ਉਹ ਨਦੀਆਂ ਉੱਤੇ ਨਾ ਵੇਖੇਗਾ, ਸ਼ਹਿਤ ਤੇ ਦਹੀਂ ਦੇ ਵਗਦੇ ਹੜ੍ਹਾਂ ਉੱਤੇ।18. ਉਹ ਆਪਣੀ ਕਸ਼ਟ ਦੀ ਕਮਾਈ ਨੂੰ ਮੋੜ ਦੇਗਾ ਪਰ ਆਪ ਨਿਗਲੇਗਾ ਨਹੀਂ, ਉਹ ਆਪਣੇ ਲੈਣ ਦੇਣ ਦੇ ਲਾਭ ਦੇ ਅਨੁਸਾਰ ਖੁਸ਼ੀ ਨਾ ਮਨਾਏਗਾ,19. ਕਿਉਂ ਨੇ ਉਹ ਨੇ ਗ਼ਰੀਬਾਂ ਨੂੰ ਦਬਾਇਆ ਤੇ ਤਿਆਗ ਦਿੱਤਾ, ਉਹ ਦੇ ਇੱਕ ਘਰ ਨੂੰ ਖੋਹ ਲਿਆ ਪਰ ਉਹ ਨੂੰ ਨਾ ਉਸਾਰੇਗਾ20. ਏਸ ਲਈ ਭਈ ਉਹ ਨੇ ਆਪਣੇ ਅੰਦਰ ਕੋਈ ਸ਼ਾਂਤੀ ਨਾ ਜਾਣੀ, ਉਹ ਆਪਣੀਆਂ ਮਨ ਭਾਉਂਣੀਆਂ ਚੀਜ਼ਾਂ ਨਾ ਬਚਾਵੇਗਾ।21. ਉਹ ਦੇ ਖਾ ਲੈਣ ਤੋਂ ਕੁੱਝ ਬਾਕੀ ਨਾ ਰਿਹਾ, ਏਸ ਕਾਰਨ ਉਹ ਦੀ ਖ਼ੁਸ਼ਹਾਲੀ ਬਣੀ ਨਾ ਰਹੇਗੀ।22. ਉਹ ਆਪਣੀ ਭਰਪੂਰੀ ਦੀ ਵਾਫਰੀ ਵਿੱਚ ਵੀ ਲੋੜਵੰਦ ਰਹੇਗਾ, ਹਰ ਦੁਖਿਆਰੇ ਦਾ ਹੱਥ ਉਹ ਦੇ ਉੱਤੇ ਆਏਗਾ।23. ਜਦ ਉਹ ਆਪਣਾ ਪੇਟ ਭਰਨ ਨੂੰ ਹੋਵੇ, ਪਰਮੇਸ਼ੁਰ ਆਪਣਾ ਤੇਜ ਕ੍ਰੋਧ ਉਸ ਉੱਤੇ ਘੱਲੇਗਾ ਅਤੇ ਉਹ ਦੇ ਰੋਟੀ ਖਾਣ ਦੇ ਵੇਲੇ ਉਹ ਦੇ ਉੱਤੇ ਵਰ੍ਹਾਏਗਾ।24. ਉਹ ਲੋਹੇ ਦੇ ਹਥਿਆਰ ਤੋਂ ਨੱਠੇਗਾ, ਪਿੱਤਲ ਦਾ ਧਣੁਖ ਉਹ ਨੂੰ ਵਿੰਨ੍ਹ ਸਿੱਟੇਗਾ,25. ਉਹ ਉਸ ਤੀਰ ਨੂੰ ਬਾਹਰ ਖਿੱਚਦਾ ਅਤੇ ਉਹ ਉਸ ਦੇ ਸਰੀਰ ਵਿੱਚੋਂ ਬਾਹਰ ਆਉਂਦਾ ਹੈ, ਉਹ ਦੀ ਚਮਕਦੀ ਹੋਈ ਨੋਕ ਉਹ ਦੇ ਪਿੱਤੇ ਤੋਂ ਨਿੱਕਲਦੀ, ਅਤੇ ਹੌਲ ਉਹ ਦੇ ਉੱਤੇ ਆ ਪੈਂਦਾ ਹੈ!26. ਸਾਰਾ ਅਨ੍ਹੇਰਾ ਉਹ ਦੇ ਖ਼ਜ਼ਾਨਿਆਂ ਲਈ ਇਕੱਠਾ ਹੈ, ਅਣਸੁਲਗੀ ਅੱਗ ਉਹ ਨੂੰ ਭਸਮ ਕਰੇਗੀ, ਜੋ ਕੁੱਝ ਉਹ ਦੇ ਤੰਬੂ ਵਿੱਚ ਬਾਕੀ ਹੈ ਉਹ ਭੱਖ ਲਏਗੀ!27. ਅਕਾਸ਼ ਉਹ ਦੀ ਬਦੀ ਨੂੰ ਪਰਗਟ ਕਰੇਗਾ, ਅਤੇ ਧਰਤੀ ਉਹ ਦੇ ਵਿਰੁੱਧ ਖੜ੍ਹੀ ਹੋਵੇਗੀ।28. ਉਹ ਦੇ ਘਰ ਦਾ ਮਾਲ ਰੁੜ੍ਹ ਜਾਏਗਾ, ਉਹ ਦੇ ਕ੍ਰੋਧ ਦੇ ਦਿਨ ਵਿੱਚ ਓਹ ਵਗ ਜਾਏਗਾ, -29. ਏਹ ਪਰਮੇਸ਼ੁਰ ਵੱਲੋਂ ਦੁਸ਼ਟ ਆਦਮੀ ਦਾ ਹਿੱਸਾ ਹੈ, ਏਹ ਪਰਮੇਸ਼ੁਰ ਵੱਲੋਂ ਉਹ ਦੀ ਮੁਕੱਰਰ ਹੋਈ ਮਿਰਾਸ ਹੈ!।।ਜ਼ਬੂਰ 95:6-116. ਆਓ, ਅਸੀਂ ਮੱਥਾ ਟੇਕੀਏ ਅਤੇ ਨਿਉਂ ਕੇ ਯਹੋਵਾਹ ਆਪਣੇ ਸਿਰਜਣਹਾਰ ਦੇ ਅੱਗੇ ਗੋਡੇ ਨਿਵਾਈਏ!7. ਉਹ ਤਾਂ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਦੀ ਜੂਹ ਦੀ ਪਰਜਾ ਅਤੇ ਉਹ ਦੇ ਹੱਥ ਦੀਆਂ ਭੇਡਾ ਹਾਂ। ਕਾਸ਼ ਕਿ ਤੁਸੀਂ ਅੱਜ ਉਸ ਦੀ ਅਵਾਜ਼ ਸੁਣਦੇ!8. ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, ਜਿਵੇਂ ਮਰੀਬਾਹ ਤੇ ਮੱਸਾਹ ਦੇ ਵੇਲੇ ਉਜਾੜ ਵਿੱਚ ਕੀਤਾ,9. ਜਦ ਤੁਹਾਡੇ ਪਿਉ ਦਾਦਿਆਂ ਨੇ ਮੈਨੂੰ ਪਰਤਾਇਆ, ਮੇਰੀ ਜਾਚ ਕੀਤੀ ਅਤੇ ਮੇਰਾ ਕੰਮ ਵੇਖਿਆ।10. ਚਾਲੀ ਵਰ੍ਹਿਆਂ ਤੀਕ ਮੈਂ ਉਸ ਪੀੜ੍ਹੀ ਤੋਂ ਘਿਣ ਕਰਦਾ ਰਿਹਾ, ਤਾਂ ਮੈਂ ਆਖਿਆ ਭਈ ਏਹ ਤਾਂ ਫਿਰਤੂ ਮਨ ਦੇ ਲੋਕ ਹਨ, ਜਿਨ੍ਹਾਂ ਨੇ ਮੇਰਿਆਂ ਰਾਹਾਂ ਨੂੰ ਨਹੀਂ ਜਾਣਿਆ,11. ਜਿਨ੍ਹਾਂ ਲਈ ਮੈਂ ਆਪਣੇ ਕ੍ਰੋਧ ਵਿੱਚ ਸੌਂਹ ਖਾਧੀ, ਕਿ ਏਹ ਮੇਰੇ ਅਰਾਮ ਵਿੱਚ ਨਾ ਵੜਨਗੇ।।ਕਹਾਉਤਾਂ 23:4-54. ਧਨਵਾਨ ਹੋਣ ਦੀ ਖੇਚਲ ਨਾ ਕਰ, ਆਪਣੀ ਸਿਆਣਪ ਨੂੰ ਛੱਡ ਦੇਹ।5. ਭਲਾ, ਤੂੰ ਮਾਯਾ ਉੱਤੇ ਆਪਣੀ ਨਿਗਾਹ ਲਾਵੇਂਗਾॽ ਉਹ ਨੂੰ ਜ਼ਰੂਰ ਪਰ ਲੱਗਦੇ ਅਤੇ ਉਕਾਬ ਵਾਂਙੁ ਅਕਾਸ਼ ਵੱਲ ਉੱਡ ਜਾਂਦੀ ਹੈ।ਰੋਮੀਆਂ 13:1-141. ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੀ ਵੱਲੋਂ ਨਾ ਹੋਵੇ ਅਤੇ ਜਿੰਨੀਆਂ ਹਕੂਮਤਾਂ ਹਨ ਓਹ ਪਰਮੇਸ਼ੁਰ ਦੀਆਂ ਠਹਿਰਾਈਆ ਹੋਈਆਂ ਹਨ2. ਇਸ ਲਈ ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ੁਰ ਦੇ ਇੰਤਜਾਮ ਦਾ ਸਾਹਮਣਾ ਕਰਦਾ ਹੈ ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹ ਦੰਡ ਭੋਗਣਗੇ3. ਹਾਕਮ ਤਾਂ ਚੰਗੇ ਕੰਮ ਤੋਂ ਨਹੀਂ ਪਰ ਬੁਰੇ ਕੰਮ ਤੋਂ ਡਰਾਉਣ ਵਾਲੇ ਹੁੰਦੇ ਹਨ। ਕੀ ਤੂੰ ਹਾਕਮ ਤੋਂ ਡਰਿਆ ਨਹੀਂ ਚਾਹੁੰਦਾॽ ਤਾਂ ਭਲਾ ਕਰ ਫੇਰ ਉਹ ਦੀ ਵੱਲੋਂ ਤੇਰੀ ਸੋਭਾ ਹੋਵੇਗੀ4. ਕਿਉਂ ਜੋ ਉਹ ਪਰਮੇਸ਼ੁਰ ਦਾ ਸੇਵਕ ਤੇਰੀ ਭਲਿਆਈ ਲਈ ਹੈ। ਪਰ ਜੇਕਰ ਤੂੰ ਬੁਰਾ ਕਰੇਂ ਤਾਂ ਡਰ ਇਸ ਲਈ ਜੋ ਉਹ ਐਵੇਂ ਤਲਵਾਰ ਲਾਏ ਹੋਏ ਨਹੀਂ । ਉਹ ਤਾਂ ਪਰਮੇਸ਼ੁਰ ਦਾ ਸੇਵਕ ਹੈ ਭਈ ਕੁਕਰਮੀ ਨੂੰ ਸਜ਼ਾ ਦੇਵੇ5. ਇਸ ਲਈ ਨਿਰਾ ਕ੍ਰੋਧ ਹੀ ਦੇ ਕਾਰਨ ਨਹੀਂ ਸਗੋਂ ਅੰਤਹਕਰਨ ਵੀ ਦੇ ਕਾਰਨ ਅਧੀਨ ਹੋਣਾ ਲੋੜੀਦਾ ਹੈ6. ਤੁਸੀਂ ਇਸੇ ਕਾਰਨ ਹਾਲਾਂ ਭੀ ਦਿੰਦੇ ਹੋ ਕਿ ਓਹ ਇਸੇ ਕੰਮ ਵਿੱਚ ਰੁੱਝੇ ਰਹਿੰਦੇ ਹਨ ਅਤੇ ਪਰਮੇਸ਼ੁਰ ਦੇ ਖਾਦਮ ਹਨ7. ਸਭਨਾਂ ਦਾ ਹੱਕ ਭਰ ਦਿਓ । ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ, ਜਿਹ ਨੂੰ ਮਸੂਲ ਚਾਹੀਦਾ ਹੈ ਮਸੂਲ ਦਿਓ, ਜਿਹ ਦੇ ਕੋਲੋਂ ਡਰਨਾ ਚਾਹਦਾ ਹੈ ਡਰੋ, ਜਿਹ ਦਾ ਆਦਰ ਚਾਹੀਦਾ ਹੈ, ਆਦਰ ਕਰੋ।।8. ਇੱਕ ਦੂਏ ਨਾਲ ਪਿਆਰ ਕਰਨ ਤੋਂ ਬਿਨਾ ਕਿਸੇ ਦੇ ਕਰਜ਼ਦਾਰ ਨਾ ਰਹੋ ਕਿਉਂਕਿ ਜਿਹੜਾ ਦੂਏ ਦੇ ਨਾਲ ਪਿਆਰ ਕਰਦਾ ਹੈ ਉਹ ਨੇ ਸ਼ਰਾ ਨੂੰ ਪੂਰਿਆਂ ਕੀਤਾ ਹੈ9. ਏਹ, ਭਈ ਜ਼ਨਾਹ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲੋਭ ਨਾ ਕਰ ਅਤੇ ਜੇ ਕੋਈ ਹੋਰ ਹੁਕਮ ਭੀ ਹੋਵੇ ਤਾਂ ਸਭਨਾਂ ਦਾ ਤਾਤਪਰਜ ਐੱਨੀ ਗੱਲ ਵਿੱਚ ਹੈ ਭਈ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ10. ਪਿਆਰ ਗੁਆਂਢੀ ਦਾ ਕੁਝ ਬੁਰਾ ਨਹੀਂ ਕਰਦਾ, ਇਸ ਕਰਕੇ ਪਿਆਰ ਸ਼ਰਾ ਦਾ ਪੂਰਾ ਕਰਨਾ ਹੈ।।11. ਅਤੇ ਤੁਸੀਂ ਸਮਾ ਜਾਣਦੇ ਹੋ ਜੋ ਹੁਣ ਨੀਂਦਰ ਤੋਂ ਤੁਹਾਡੇ ਜਾਗਣ ਦਾ ਵੇਲਾ ਆ ਪੁੱਜਿਆ ਹੈ ਕਿਉਂ ਜੋ ਜਿਸ ਵੇਲੇ ਅਸੀਂ ਨਿਹਚਾ ਕੀਤੀ ਓਸ ਵੇਲੇ ਨਾਲੋਂ ਸਾਡੀ ਮੁਕਤੀ ਹੁਣ ਨੇੜੇ ਹੈ12. ਰਾਤ ਬਹੁਤ ਬੀਤ ਗਈ ਅਤੇ ਦਿਨ ਚੜ੍ਹਨ ਵਾਲਾ ਹੈ ਇਸ ਲਈ ਅਨ੍ਹੇਰੇ ਦੇ ਕੰਮ ਛੱਡ ਦੇਈਏ ਅਤੇ ਚਾਨਣ ਦੀ ਸੰਜੋ ਪਹਿਨ ਲਈਏ13. ਭਲਮਣਸਾਊ ਨਾਲ ਚੱਲੀਏ ਜਿੱਕੁਰ ਦਿਨੇ ਚੱਲੀਦਾ ਹੈ, ਨਾ ਬਦਮਸਤੀਆਂ ਅਤੇ ਨਸ਼ਿਆਂ ਵਿੱਚ, ਨਾ ਹਰਾਮਕਾਰੀਆਂ ਅਤੇ ਲੁੱਚਪੁਣਿਆਂ ਵਿੱਚ, ਨਾ ਝਗੜੇ ਅਤੇ ਹਸਦ ਵਿੱਚ14. ਸਗੋਂ ਪ੍ਰਭੁ ਯਿਸੂ ਮਸੀਹ ਨੂੰ ਪਹਿਨ ਲਓ ਅਤੇ ਸਰੀਰ ਦੇ ਵਿਸ਼ਿਆਂ ਲਈ ਕੋਈ ਤਰੱਦਦ ਨਾ ਕਰੋ।। Punjabi Bible 2016 Copyright © 2016 by The Bible Society of India