ਬਾਈਬਲ ਵਰਜਨ ਦੀ ਤੁਲਨਾ ਕਰੋ
- |
|---|
| 1 |
| ਯਿਸੂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵਿੱਚ ਆਇਆ। |
| 2 |
| ਤਦ ਵੇਖੋ, ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲਿਆਏ। ਯਿਸੂ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਉਸ ਅਧਰੰਗੀ ਨੂੰ ਕਿਹਾ, “ਪੁੱਤਰ, ਹੌਸਲਾ ਰੱਖ! ਤੇਰੇ ਪਾਪ ਮਾਫ਼ ਹੋਏ।” |
| 3 |
| ਇਹ ਵੇਖ ਕੇ ਕੁਝ ਸ਼ਾਸਤਰੀਆਂ ਨੇ ਆਪਸ ਵਿੱਚ ਕਿਹਾ, “ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ।” |
| Punjabi Bible 2023
PUNJABI STANDARD BIBLE 2023 by Global Bible Initiative |
| 1 |
| ਯਿਸ਼ੂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘੇ ਅਤੇ ਆਪਣੇ ਨਗਰ ਵੱਲ ਆਏ। |
| 2 |
| ਤਾਂ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲੈ ਕੇ ਆਏ, ਯਿਸ਼ੂ ਨੇ ਉਹਨਾਂ ਦੇ ਵਿਸ਼ਵਾਸ ਨੂੰ ਵੇਖ ਕੇ, ਉਸ ਅਧਰੰਗੀ ਨੂੰ ਕਿਹਾ, “ਹੌਸਲਾ ਰੱਖ, ਪੁੱਤਰ; ਤੇਰੇ ਪਾਪ ਮਾਫ਼ ਹੋ ਚੁੱਕੇ ਹਨ।” |
| 3 |
| ਤਾਂ ਕੁਝ ਧਰਮ ਦੇ ਉਪਦੇਸ਼ਕਾ ਨੇ ਆਪਣੇ ਮਨ ਵਿੱਚ ਕਿਹਾ, “ਜੋ ਇਹ ਵਿਅਕਤੀ ਪਰਮੇਸ਼ਵਰ ਦੀ ਨਿੰਦਿਆ ਕਰਦਾ ਹੈ!” |
| Punjabi Bible 2022
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™ ਕਾਪੀਰਾਈਟ ਅਧਿਕਾਰ 2022 Biblica, Inc. ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ। New Testament, Punjabi Contemporary Version™ 2022 by Biblica, Inc. |
| 1 |
| ਫਿਰ ਯਿਸੂ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਝੀਲ ਦੇ ਦੂਜੇ ਪਾਸੇ ਆਪਣੇ ਸ਼ਹਿਰ ਵਿੱਚ ਆ ਗਏ । |
| 2 |
| ਉੱਥੇ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਹਨਾਂ ਕੋਲ ਲੈ ਆਏ । ਯਿਸੂ ਨੇ ਉਹਨਾਂ ਲੋਕਾਂ ਦਾ ਵਿਸ਼ਵਾਸ ਦੇਖ ਕੇ ਉਸ ਅਧਰੰਗੀ ਨੂੰ ਕਿਹਾ, “ਧੀਰਜ ਰੱਖ, ਮੇਰੇ ਬੱਚੇ, ਤੇਰੇ ਪਾਪ ਮਾਫ਼ ਹੋਏ ।” |
| 3 |
| ਇਹ ਸੁਣ ਕੇ ਵਿਵਸਥਾ ਦੇ ਕੁਝ ਸਿੱਖਿਅਕ ਆਪਸ ਵਿੱਚ ਕਹਿਣ ਲੱਗੇ, “ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ ।” |
| Punjabi Bible 2021
Punjabi Common Language (North American Version): Text 2021 Canadian Bible Society and Bible Society of India |
| 1 |
| فیر بیڑی اُتّے چڑھ کے اوہ پار لنگھیا تے اپنے شہر نُوں آیا۔ |
| 2 |
| تے ویکھو اِک چولے دے مارے ہوئے نُوں مَنجی اُتّے پیا ہویا اوہدے کول لیائے۔ تے یِسُوع اوہناں دا اِیمان ویکھ کے اوس چولے دے مارے ہوئے نُوں آکھیا پُتر خاطرجمع رکھ تیرے گُناہ بخشے گئے۔ |
| 3 |
| تے ویکھو کئیاں فقِیہاں اپنے دِلاں وِچ آکھیا پئی ایہہ کُفر بولدا اے۔ |
| Punjabi Arabic Bible 2020
2020 by The Pakistan Bible Society |
| 1 |
| ਉਹ ਬੇੜੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਆਇਆ। |
| 2 |
| ਅਤੇ ਵੇਖੋ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਵੇਖ ਕੇ ਉਸ ਅਧਰੰਗੀ ਨੂੰ ਆਖਿਆ, ਹੇ ਪੁੱਤਰ ਹੌਂਸਲਾ ਰੱਖ! ਤੇਰੇ ਪਾਪ ਮਾਫ਼ ਹੋਏ। |
| 3 |
| ਅਤੇ ਵੇਖੋ ਕਈ ਧਰਮ ਦੇ ਉਪਦੇਸ਼ਕਾਂ ਨੇ ਆਪਣੇ ਮਨ ਵਿੱਚ ਕਿਹਾ ਜੋ ਇਹ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ। |
| Punjabi Bible IRV
PNB-IRV Creative Commons License Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app. |
| 1 |
| ਉਹ ਬੇੜੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਰ ਆਪਣੇ ਨਗਰ ਵਿੱਚ ਆਇਆ |
| 2 |
| ਅਤੇ ਵੇਖੋ ਇੱਕ ਮੰਜੀ ਉੱਤੇ ਪਏ ਹੋਏ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖ ਕੇ ਉਸ ਅਧਰੰਗੀ ਨੂੰ ਆਖਿਆ, ਹੇ ਪੁੱਤ੍ਰ ਹੌਂਸਲਾ ਰੱਖ! ਤੇਰੇ ਪਾਪ ਮਾਫ਼ ਹੋਏ |
| 3 |
| ਅਤੇ ਵੇਖੋ ਕਈਆਂ ਗ੍ਰੰਥੀਆਂ ਨੇ ਆਪਣੇ ਮਨ ਵਿੱਚ ਕਿਹਾ ਜੋ ਇਹ ਕੁਫ਼ਰ ਬਕਦਾ ਹੈ |
| Punjabi Bible 2016
2016 by The Bible Society of India |
| 1 |
| ਯਿਸੂ ਬੇਡ਼ੀ ਉੱਤੇ ਚਡ਼ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਵਾਪਿਸ ਪਰਤਿਆ। |
| 2 |
| ਕੁਝ ਲੋਕ ਇੱਕ ਮੰਜੀ ਉੱਤੇ ਪਏ ਹੋਕੇ ਇੱਕ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖਕੇ ਉਸ ਅਧਰੰਗੀ ਨੂੰ ਆਖਿਆ, “ਹੇ ਪੁੱਤਰ! ਹੌਂਸਲਾ ਰਖ, ਤੇਰੇ ਸਾਰੇ ਪਪ ਮਾਫ ਹੋਏ। |
| 3 |
| ਕਈ ਨੇਮ ਦੇ ਉਪਦੇਸ਼ਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਮਨ ਵਿੱਚ ਕਿਹਾ ਕਿ ਇਹ ਮਨੁੱਖ ਤਾਂ ਪਰਮੇਸ਼ੁਰ ਦੀ ਤਰ੍ਹਾਂ ਬੋਲ ਰਿਹਾ ਹੈ, “ਇਹ ਮਨੁੱਖ ਕੁਫ਼ਰ ਬੋਲਦਾ ਹੈ।” |
| Punjabi Bible 2000
NT: 2000 Bible League International; OT: 2002 Bible League International |
| 1 |
| ਯਿਸੂ ਬੇੜੀ ਉੱਤੇ ਚੜ੍ਹਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਵਾਪਿਸ ਪਰਤਿਆ। |
| 2 |
| ਕੁਝ ਲੋਕ ਇੱਕ ਮੰਜੀ ਉੱਤੇ ਪਏ ਹੋਏ ਇੱਕ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖਕੇ ਉਸ ਅਧਰੰਗੀ ਨੂੰ ਆਖਿਆ, “ਹੇ ਪੁੱਤਰ! ਹੌਂਸਲਾ ਰੱਖ, ਤੇਰੇ ਸਾਰੇ ਪਾਪ ਮਾਫ ਹੋਏ।” |
| 3 |
| ਕਈ ਨੇਮ ਦੇ ਉਪਦੇਸ਼ਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਮਨ ਵਿੱਚ ਕਿਹਾ ਕਿ ਇਹ ਮਨੁੱਖ ਤਾਂ ਪਰਮੇਸ਼ੁਰ ਦੀ ਤਰ੍ਹਾਂ ਬੋਲ ਰਿਹਾ ਹੈ, “ਇਹ ਮਨੁੱਖ ਕੁਫ਼ਰ ਬੋਲਦਾ ਹੈ।” |
| Punjabi Bible ERV
2002 Bible League International |