ਵਿਸ਼ੇ ਰੱਬ ਆਸ਼ੀਰਵਾਦ ਜਿਵੇਂ ਵੀ ਹੋ ਆ ਜਾਓ ਹੁਕਮ ਸਰਾਪ ਵਿੱਤੀ ਬਰਕਤ ਮੁਫਤ ਇੱਛਾ ਰੱਬ ਦੀ ਮਿਹਰ ਰੱਬ ਦਾ ਪਿਆਰ ਰੱਬ ਦੀ ਰਜ਼ਾ ਰੱਬ ਦਾ (ਸਮਾਂ) ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ ਚਮਤਕਾਰ ਰੱਬ ਦੇ ਨਾਮ ਰੱਬ ਨੂੰ ਭੇਟ ਯੋਜਨਾਵਾਂ ਪਾਪ ਤੋਂ ਬਚਾਏ ਜਾ ਰਹੇ ਤ੍ਰਿਏਕ ਸਮਾਂ ਬਿਨਾ ਸ਼ਰਤ ਪਿਆਰ ਵਾਇਰਸ / ਰੋਗ ਰੱਬ ਕੌਣ ਹੈ ਚੰਗਾ ਚਰਿੱਤਰ ਮਨਜ਼ੂਰ ਤਿਆਗ ਜਵਾਬਦੇਹੀ ਦਲੇਰੀ ਦੇਖਭਾਲ ਸਫਾਈ ਵਚਨਬੱਧਤਾ ਦਾ ਭਰੋਸਾ ਸੰਤੁਸ਼ਟੀ ਹਿੰਮਤ / ਬਹਾਦਰੀ ਰਹਿਮ ਅਨੁਸ਼ਾਸਨ ਵਿਸ਼ਵਾਸ ਧੰਨਵਾਦੀ ਪ੍ਰਾਹੁਣਚਾਰੀ ਨਿਮਰ / ਨਿਮਰਤਾ ਇਮਾਨਦਾਰ ਸਨਮਾਨ ਇਕਸਾਰਤਾ ਦਿਆਲਤਾ ਪਿਆਰ ਨਿਮਰਤਾ ਰਹਿਮਤ ਧੀਰਜ ਪਵਿੱਤਰ ਸਵੈ - ਨਿਯੰਤਰਨ ਭਰੋਸਾ ਮਾੜਾ ਚਰਿੱਤਰ ਗੁੱਸਾ ਧੋਖਾ ਧੱਕੇਸ਼ਾਹੀ ਕੁੜੱਤਣ ਸ਼ਿਕਾਇਤ ਅਪਵਾਦ ਡਰ ਮੂਰਖ ਪਖੰਡ ਈਰਖਾ ਨਿਰਣਾਇਕ ਸੁਸਤ ਹੰਕਾਰ ਬਦਲਾ / ਬਦਲਾ ਵਿਅਰਥ ਹਿੰਸਾ ਪਾਪ ਗਰਭਪਾਤ ਨਸ਼ਾ ਵਿਭਚਾਰ ਧਰਮ-ਤਿਆਗ ਸਰਾਪਣਾ ਤਲਾਕ ਈਰਖਾ ਹਰਾਮਕਾਰੀ ਪੇਟੂ ਚੁਗਲੀ ਲਾਲਚ ਨਫ਼ਰਤ ਵਾਸਨਾ ਝੂਠ ਬੋਲਣਾ ਹੱਥਰਸੀ Ocrastਿੱਲ ਚੋਰੀ ਜਿੰਦਗੀ ਬੁਢਾਪਾ ਜਾਨਵਰ ਗੋਦ ਲੈਣਾ ਜਨਮਦਿਨ ਸੁੰਦਰਤਾ ਇਕੱਲਾ ਹੋਣਾ ਡੇਟਿੰਗ ਲੋਕ ਮੌਤ ਦਬਾਅ ਨਿਰਾਸ਼ਾ ਸਮਝਦਾਰੀ ਕਸਰਤ ਨੈਤਿਕਤਾ ਵਰਤ ਰੱਖਣਾ ਪਿਆਰ ਲੱਭਣਾ ਫੋਕਸ ਪਰਿਵਾਰ ਭੋਜਨ ਦੋਸ਼ ਸਿਹਤ ਖੁਸ਼ਹਾਲੀ ਨਰਕ ਬਾਂਝਪਨ ਨੌਕਰੀ ਦੀ ਘਾਟ ਨੁਕਸਾਨ ਮਾਨਸਿਕ ਬਿਮਾਰੀ ਸੰਗੀਤ ਵਿਆਹ ਰੱਬ ਨੂੰ ਪਹਿਲਾਂ ਰੱਖਣਾ ਦਰਦ ਪਾਲਣ ਪੋਸ਼ਣ ਸੰਘਰਸ਼ ਸੈਕਸ ਅਜ਼ਮਾਇਸ਼ ਪਰਤਾਵਾ ਪੁਰਸ਼ਾਂ ਲਈ ਰੁਪਾਂਤਰ Esਰਤਾਂ ਲਈ ਰੁਪਾਂਤਰ ਜੰਗ ਦੌਲਤ ਵਿਧਵਾਵਾਂ ਚਰਚ ਚਰਚ ਵਿਚ ਜਾਣਾ ਯਿਸੂ ਦਾ ਜਨਮ ਚਰਚ ਦਾ ਜ਼ੁਲਮ ਡਿਕਨ ਝੂਠੇ ਅਧਿਆਪਕ ਸਵਰਗ ਨੂੰ ਜਾਣਾ ਪਵਿੱਤਰ ਆਤਮਾ ਬਾਈਬਲ ਵਿਚ ਮਸੀਹਾ ਪਾਦਰੀ ਵਾਹਿਗੁਰੂ ਦੀ ਉਸਤਤਿ ਯਿਸੂ ਨੇ ਕਹਾਵਤਾਂ ਪੰਤੇਕੁਸਤ ਭਾਸ਼ਾਵਾਂ ਵਿੱਚ ਬੋਲਣਾ ਤਿਥਾਈ ਪੂਜਾ, ਭਗਤੀ Roਰਤਾਂ ਦੀਆਂ ਭੂਮਿਕਾਵਾਂ ਰਹੱਸ ਪਰਦੇਸੀ ਕਸਰ ਕਿਸਮਤ ਡਾਇਨੋਸੌਰਸ ਡਰੈਗਨ ਸੁਪਨੇ ਫਲੈਟ ਜਾਂ ਗੋਲ ਧਰਤੀ ਬਾਈਬਲ ਵਿਚ ਜਾਇੰਟਸ ਆਖਰੀ ਦਿਨ ਭਵਿੱਖ ਯੂਨੀਕੋਰਨਸ ਦੂਤ ਅਤੇ ਭੂਤ ਦੂਤ+ ਦੂਤ ਬਿਲਜ਼ਬਬ ਭੂਤ ਗਾਰਡੀਅਨ ਏਂਗਲਜ਼ ਲੂਸੀਫਰ ਜਾਦੂਗਰ / ਜਾਦੂ ਗਣਿਤ ਦੇ ਚਿੰਨ੍ਹ ਗਿਣਤੀ 3 ਗਿਣਤੀ 5 ਗਿਣਤੀ 7 ਗਿਣਤੀ 8 ਗਿਣਤੀ 10 ਅਤਿਰਿਕਤ ਸ਼ਰਾਬ ਬਹੁਤਾਤ ਘ੍ਰਿਣਾ ਟੁੱਟਿਆ ਦਿਲ ਕੈਨਬੀਲਿਜ਼ਮ ਮੌਤ ਦੀ ਸਜ਼ਾ ਨਸ਼ੇ ਬੁਰਾਈ ਜਜ਼ਬਾਤ ਹੇਲੋਵੀਨ ਗਰੀਬਾਂ ਦੀ ਸਹਾਇਤਾ ਕਰਨਾ ਗਰਭਪਾਤ ਪੁਲਿਸ ਕੰਨ ਨੋਕ ਬਹੁ-ਵਿਆਹ ਜੀਵਿਤ ਉਦਾਸੀ ਵਿਗਿਆਨ ਸਵੈ-ਰੱਖਿਆ ਗੁਲਾਮੀ ਆਤਮ ਹੱਤਿਆ ਪ੍ਰਤਿਭਾ ਟੈਟੂ ਕੰਮ ਰੱਬ: [ਆਸ਼ੀਰਵਾਦ] ਲੂਕਾ 6:38ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮੇਪ ਦੱਬ ਦੱਬ ਕੇ ਹਿਲਾ ਹਿਲਾ ਕੇ ਅਤੇ ਡੁਲ੍ਹਦਾ ਹੋਇਆ ਤੁਹਾਡੇ ਪੱਲੇ ਪਾਉਣਗੇ ਕਿਉਂਕਿ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ ।।ਮੈਥਿਊ 5:4ਧੰਨ ਓਹ ਜਿਹੜੇ ਸੋਗ ਕਰਦੇ ਹਨ ਕਿਉਂ ਜੋ ਓਹ ਸ਼ਾਂਤ ਕੀਤੇ ਜਾਣਗੇ।ਫ਼ਿਲਪੀਨ 4:19ਅਤੇ ਮੇਰਾ ਪਰਮੇਸ਼ੁਰ ਤੇਜ ਵਿੱਚ ਆਪਣੇ ਧਨ ਦੇ ਅਨੁਸਾਰ ਤੁਹਾਡੀ ਹਰੇਕ ਥੁੜ ਨੂੰ ਮਸੀਹ ਯਿਸੂ ਵਿੱਚ ਸੰਪੂਰਨ ਕਰੇਗਾਜ਼ਬੂਰ 67:7ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ, ਅਤੇ ਧਰਤੀ ਦੀਆਂ ਚਾਰੇ ਕੂੰਟਾਂ ਉਸ ਦਾ ਭੈ ਮੰਨਣਗੀਆਂ!।।ਨੰਬਰ 6:24-25[24] “ਯਹੋਵਾਹ ਤੈਨੂੰ ਬਰਕਤ ਦੇਵੇ ਅਤੇ ਤੇਰੀ ਰਾਖੀ ਕਰੇ, [25] ਯਹੋਵਾਹ ਆਪਣੇ ਮੁਖੜੇ ਨੂੰ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਯਾ ਕਰੇ, ਫ਼ਿਲਪੀਨ 4:6-7[6] ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ [7] ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।। ਜੇਮਜ਼ 1:17ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ ਅਤੇ ਜੋਤਾ ਦੇ ਪਿਤਾ ਵੱਲੋਂ ਉਤਰ ਆਉਂਦੀ ਹੈ ਜਿਹ ਦੇ ਵਿੱਚ ਨਾ ਬਦਲ ਅਤੇ ਨਾ ਉਹ ਪਰਛਾਵਾਂ ਹੋ ਸੱਕਦਾ ਜਿਹੜਾ ਘੁੰਮਣ ਨਾਲ ਪੈਂਦਾ ਹੈਯਿਰਮਿਯਾਹ 17:7-8[7] ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ, ਜਿਹ ਦਾ ਭਰੋਸਾ ਯਹੋਵਾਹ ਹੈ! [8] ਉਹ ਉਸ ਬਿਰਛ ਵਾਂਙੁ ਹੈ ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ, ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ। ਜਦ ਗਰਮੀ ਆਵੇ ਤਾਂ ਉਹ ਨੂੰ ਡਰ ਨਹੀਂ, ਸਗੋਂ ਉਹ ਦੇ ਪੱਤੇ ਹਰੇ ਰਹਿੰਦੇ ਹਨ, ਔੜ ਦੇ ਵਰ੍ਹੇ ਉਹ ਨੂੰ ਚਿੰਤਾ ਨਾ ਹੋਵੇਗੀ, ਨਾ ਉਹ ਫਲ ਲਿਆਉਣ ਤੋਂ ਰੁਕੇਗਾ। ਯਸਾਯਾਹ 41:10ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।ਜੌਹਨ 1:16ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ, ਕਿਰਪਾ ਉੱਤੇ ਕਿਰਪਾਉਤਪਤ 22:16-17[16] ਅਤੇ ਆਖਿਆ, ਮੈਂ ਆਪ ਆਪਣੀ ਸੌਂਹ ਖਾਧੀ ਹੈ ਯਹੋਵਾਹ ਦਾ ਵਾਕ ਹੈ ਕਿਉਂਜੋ ਤੈਂ ਇਹ ਕੰਮ ਕੀਤਾ ਅਤੇ ਆਪਣੇ ਪੁੱਤ੍ਰ ਸਗੋਂ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ [17] ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਤੇ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨ੍ਹੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ ਅੱਤ ਵਧਾਂਵਾਗਾ ਅਰ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜਾ ਕਰੇਗੀ ਉਤਪਤ 27:28-29[28] ਪਰਮੇਸ਼ੁਰ ਤੈਨੂੰ ਅਕਾਸ਼ ਦੀ ਤਰੇਲ ਤੋਂ ਤੇ ਧਰਤੀ ਦੀ ਚਿਕਨਾਈ ਤੋਂ ਅਤੇ ਅਨਾਜ ਅਰ ਦਾਖਰਸ ਦੀ ਬਹੁਤਾਇਤ ਤੋਂ ਦੇਵੇ। [29] ਕੌਮਾਂ ਤੇਰੀ ਟਹਿਲ ਕਰਨ ਅਤੇ ਉੱਮਤਾਂ ਤੇਰੇ ਅੱਗੇ ਝੁਕਣ। ਤੂੰ ਆਪਣੇ ਭਰਾਵਾਂ ਦਾ ਸਰਦਾਰ ਹੋ ਅਤੇ ਤੇਰੀ ਮਾਤਾ ਦੇ ਪੁੱਤ੍ਰ ਤੇਰੇ ਅੱਗੇ ਝੁਕਣ। ਜਿਹੜਾ ਤੈਨੂੰ ਸਰਾਪ ਦੇਵੇ ਉਹ ਆਪ ਸਰਾਪਿਆ ਜਾਵੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ।। ਜ਼ਬੂਰ 1:1-3[1] ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ, ਅਤੇ ਨਾ ਮਖ਼ੋਲੀਆਂ ਦੀ ਜੁੰਡੀ ਵਿੱਚ ਬਹਿੰਦਾ ਹੈ। [2] ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। [3] ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।। ਜ਼ਬੂਰ 23:1-4[1] ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ। [2] ਉਹ ਮੈਨੂੰ ਹਰੇ ਹਰੇ ਘਾਰ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ, ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ। [3] ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਮਿੱਤ ਮੇਰੀ ਅਗਵਾਈ ਕਰਦਾ ਹੈ। [4] ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈਂ। ਤੇਰੀ ਸੋਟੀ ਤੇ ਤੇਰੀ ਲਾਠੀ, ਏਹ ਮੈਨੂੰ ਤਸੱਲੀ ਦਿੰਦੀਆਂ ਹਨ। 2 ਸਮੂਏਲ 22:3-4[3] ਪਰਮੇਸ਼ੁਰ ਮੇਰਾ ਟਿੱਲਾ ਜਿਹ ਦੀ ਸ਼ਰਨੀ ਮੈਂ ਆਇਆ ਹਾਂ, ਮੇਰੀ ਢਾਲ, ਮੇਰੇ ਬਚਾਓ ਦਾ ਸਿੰਙ, ਮੇਰਾ ਉੱਚਾ ਗੜ੍ਹ ਅਤੇ ਮੇਰੀ ਓਟ। ਮੇਰੇ ਬਚਾਉਣ ਵਾਲੇ, ਤੂੰ ਮੈਨੂੰ ਅਨ੍ਹੇਰੇ ਤੋਂ ਬਚਾਉਂਦਾ ਹੈਂ। [4] ਮੈਂ ਯਹੋਵਾਹ ਨੂੰ ਜਿਹੜਾ ਉਸਤਤ ਜੋਗ ਹੈ ਪੁਕਾਰਾਂਗਾ, ਸੋ ਮੈਂ ਆਪਣੇ ਵੈਰੀਆਂ ਤੋਂ ਬਚ ਜਾਵਾਂਗਾ। 1 ਯੂਹੰਨਾ 5:18ਅਸੀਂ ਜਾਣਦੇ ਹਾਂ ਭਈ ਹਰ ਕੋਈ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ ਸੋ ਪਾਪ ਨਹੀਂ ਕਰਦਾ ਹੈ ਸਗੋਂ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਸੀ ਉਹ ਉਸ ਦੀ ਰੱਛਿਆ ਕਰਦਾ ਹੈ ਅਤੇ ਉਹ ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾਜ਼ਬੂਰ 138:7ਭਾਵੇਂ ਮੈਂ ਦੁਖਾਂ ਵਿੱਚ ਚੱਲਾਂ, ਤੂੰ ਮੈਨੂੰ ਜੀਉਂਦਾ ਰੱਖੇਂਗਾ, ਮੇਰੇ ਵੈਰੀਆਂ ਦੇ ਕ੍ਰੋਧ ਉੱਤੇ ਤੂੰ ਆਪਣਾ ਹੱਥ ਵਧਾਵੇਂਗਾ, ਅਤੇ ਤੇਰਾ ਸੱਜਾ ਹੱਥ ਮੈਨੂੰ ਬਚਾਵੇਗਾ।2 ਕੁਰਿੰਥੀਆਂ 9:8ਅਤੇ ਪਰਮੇਸ਼ੁਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸੱਕਦਾ ਹੈ ਭਈ ਹਰ ਪਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫ਼ਰ ਭੀ ਹੋਵੇਫ਼ਿਲਪੀਨ 4:7ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।। Punjabi Bible 2016 Copyright © 2016 by The Bible Society of India